ਨਿਊਜ਼ੀਲੈਂਡ ਵਿੱਚ ਅੱਜ ਕੋਵਿਡ -19 ਦੇ 60 ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ, MIQ ਵਿੱਚ ਛੇ ਓਮੀਕਰੋਨ ਕੇਸਾਂ ਦੀ ਵੀ ਪੁਸ਼ਟੀ ਹੋਈ ਹੈ। ਸਾਹਮਣੇ ਆਏ ਮਾਮਲਿਆਂ ਵਿੱਚੋਂ, ਇੱਕ ਨੌਰਥਲੈਂਡ ਵਿੱਚ, 20 ਆਕਲੈਂਡ ਵਿੱਚ, 28 ਵਾਈਕਾਟੋ ਵਿੱਚ, ਅੱਠ ਬੇਅ ਆਫ਼ ਪਲੈਂਟੀ ਵਿੱਚ, ਇੱਕ ਲੇਕਸ ਡਿਸਟ੍ਰਿਕਟ ਵਿੱਚ, ਇੱਕ ਟਾਇਰਾਵਿਟੀ ਵਿੱਚ ਅਤੇ ਇੱਕ ਕੈਂਟਰਬਰੀ ਵਿੱਚ ਦਰਜ ਕੀਤਾ ਗਿਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਹਸਪਤਾਲ ਵਿੱਚ 44 ਕੋਵਿਡ -19 ਕੇਸ ਹਨ, ਜਿਨ੍ਹਾਂ ਵਿੱਚ ਨੌਰਥ ਸ਼ੋਰ ਵਿੱਚ ਸੱਤ, ਆਕਲੈਂਡ ਸਿਟੀ ਵਿੱਚ 15, ਮਿਡਲਮੋਰ ਵਿੱਚ 18, ਟੌਰੰਗਾ ਵਿੱਚ ਦੋ ਅਤੇ Lakes ਵਿੱਚ ਦੋ ਮਾਮਲੇ ਹਨ।
ਇਹ ਮਾਮਲੇ ਇੱਕ ਬ੍ਰਿਟਿਸ਼ ਡੀਜੇ ਦੀ ਬੁੱਧਵਾਰ ਨੂੰ ਭਾਈਚਾਰੇ ਵਿੱਚ ਸਰਗਰਮ ਪਹਿਲੇ ਓਮੀਕਰੋਨ ਕੇਸ ਵਜੋਂ ਪਛਾਣ ਕੀਤੀ ਕਰਨ ਤੋਂ ਬਾਅਦ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਸਰਹੱਦ ‘ਤੇ ਛੇ ਵਾਧੂ ਓਮੀਕਰੋਨ ਦੇ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਨਾਲ ਓਮਿਕਰੋਨ ਕੇਸਾਂ ਦੀ ਕੁੱਲ ਸੰਖਿਆ 78 ‘ਤੇ ਹੋ ਗਈ ਹੈ।