ਸ਼ਨੀਵਾਰ ਨੂੰ ਕੇਬਲ ਬੇ ਵਿੱਚ ਡੁੱਬ ਰਹੇ ਛੇ ਵਿਅਕਤੀਆਂ ਨੂੰ ਬਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਨ੍ਹਾਂ ‘ਚੋਂ ਚਾਰ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇੱਕ ਬਿਆਨ ਵਿੱਚ ਪੁਲਿਸ ਨੇ ਕਿਹਾ ਕਿ “ਉਨ੍ਹਾਂ ਨੂੰ ਦੁਪਹਿਰ ਤੋਂ ਪਹਿਲਾਂ ਕੈਟੀਆ ਤੋਂ 30 ਕਿਲੋਮੀਟਰ ਪੂਰਬ ਵਿੱਚ ਬੀਚ ‘ਤੇ ਬੁਲਾਇਆ ਗਿਆ ਸੀ।” ਇੱਕ ਪੁਲਿਸ ਬੁਲਾਰੇ ਨੇ ਕਿਹਾ, “ਇਹ ਜਾਪਦਾ ਹੈ ਕਿ ਇੱਕ ਵਿਅਕਤੀ ਪਹਿਲਾਂ ਪਾਣੀ ਵਿੱਚ ਮੁਸੀਬਤ ਵਿੱਚ ਫਸਿਆ ਸੀ, ਫਿਰ ਪੰਜ ਹੋਰ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨ ਗਏ ਸੀ।” ਸੇਂਟ ਜੌਨ ਐਂਬੂਲੈਂਸ ਨੇ ਕਿਹਾ ਕਿ ਇਸ ਨੇ ਘਟਨਾ ਲਈ ਇੱਕ ਫਸਟ ਰਿਸਪਾਂਸ ਯੂਨਿਟ, ਤਿੰਨ ਐਂਬੂਲੈਂਸਾਂ ਅਤੇ ਇੱਕ ਹੈਲੀਕਾਪਟਰ ਭੇਜਿਆ ਗਿਆ ਸੀ।
