ਇੱਕ ਗੰਭੀਰ ਬਹੁ-ਵਾਹਨ ਦੁਰਘਟਨਾ ਵਿੱਚ ਘੱਟੋ-ਘੱਟ ਛੇ ਲੋਕ ਜ਼ਖਮੀ ਹੋ ਗਏ ਅਤੇ ਮੈਸੀ ਆਨ-ਰੈਂਪ ਨੇੜੇ ਆਕਲੈਂਡ ਦੇ ਸਟੇਟ ਹਾਈਵੇਅ 20 ਦੇ ਉੱਤਰ ਵੱਲ ਜਾਣ ਵਾਲੀਆਂ ਲੇਨਾਂ ਨੂੰ ਬੰਦ ਕਰ ਦਿੱਤਾ ਗਿਆ। ਇਹ ਹਾਦਸਾ ਬੁੱਧਵਾਰ ਸ਼ਾਮ 6 ਵਜੇ ਤੋਂ ਕੁੱਝ ਦੇਰ ਬਾਅਦ ਵਾਪਰਿਆ ਸੀ, ਜਿਸ ਦੇ ਨਤੀਜੇ ਵਜੋਂ ਇੱਕ ਕਾਰ ਨੂੰ ਅੱਗ ਲੱਗ ਗਈ। ਪੁਲਿਸ ਨੇ ਦੱਸਿਆ ਕਿ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉੱਥੇ ਹੀ ਸੇਂਟ ਜੌਨ ਦਾ ਕਹਿਣਾ ਹੈ ਕਿ ਛੇ ਲੋਕ ਜ਼ਖਮੀ ਹੋਏ ਹਨ, ਦੋ ਨੂੰ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਹੈ।
