ਵੀਰਵਾਰ ਨੂੰ ਕਮਿਊਨਿਟੀ ਵਿੱਚ ਕੋਵਿਡ -19 ਦੇ 56 ਨਵੇਂ ਮਾਮਲੇ ਸਾਹਮਣੇ ਆਏ ਹਨ, ਨਿਊਜ਼ੀਲੈਂਡ ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਕੇਸ ਆਕਲੈਂਡ (42), ਵਾਈਕਾਟੋ (4), ਬੇ ਆਫ ਪਲੇਨਟੀ (6), ਲੇਕਸ (2), ਤਾਇਰਾਵਿਟੀ (1), ਅਤੇ ਤਰਨਾਕੀ (1) ਵਿੱਚ ਦਰਜ ਕੀਤੇ ਗਏ ਸਨ। ਉੱਥੇ ਹੀ ਵੀਰਵਾਰ ਨੂੰ ਹਸਪਤਾਲ ਵਿੱਚ ਕੋਵਿਡ -19 ਦੇ 48 ਮਰੀਜ਼ ਦਾਖਲ ਹਨ। ਇਹਨਾਂ ਮਾਮਲਿਆਂ ਵਿੱਚੋਂ, ਸੱਤ ਆਈਸੀਯੂ ਵਿੱਚ ਜਾਂ ਉੱਚ ਨਿਰਭਰਤਾ ਯੂਨਿਟ ਅਧੀਨ ਹਨ।
ਆਕਲੈਂਡ ਵਿੱਚ ਅੱਜ 42 ਨਵੇਂ ਕੇਸ ਦਰਜ ਹੋਏ ਹਨ ਅਤੇ 583 ਕੇਸਾਂ ਸਮੇਤ ਕੁੱਲ 1,831 ਲੋਕਾਂ ਨੂੰ ਘਰ ਵਿੱਚ ਏਕਾਂਤਵਾਸ ਕਰਨ ਲਈ ਸਹਾਇਤਾ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਨਿਊਜ਼ੀਲੈਂਡ ਦੀ ਸਰਹੱਦ ‘ਤੇ ਓਮੀਕਰੋਨ ਦੇ ਕਿਸੇ ਨਵੇਂ ਕੇਸ ਦੀ ਘੋਸ਼ਣਾ ਨਹੀਂ ਕੀਤੀ ਗਈ ਹੈ, ਜਿਸਦਾ ਮਤਲਬ ਹੈ ਕਿ ਨਿਊਜ਼ੀਲੈਂਡ ‘ਚ ਵੈਰੀਐਂਟ ਦੇ ਕੁੱਲ ਕੇਸਾਂ ਦੀ ਗਿਣਤੀ 28 ਹੀ ਹੈ। ਹਾਲਾਂਕਿ, ਸਰਹੱਦ ‘ਤੇ ਤਿੰਨ ਨਵੇਂ ਕੇਸਾਂ ਦਾ ਪਤਾ ਲਗਾਇਆ ਗਿਆ ਹੈ, ਜਿਨ੍ਹਾਂ ਦੇ ਰੂਪ ਅਜੇ ਨਿਰਧਾਰਤ ਕੀਤੇ ਜਾਣੇ ਹਨ। ਦੱਸ ਦੇਈਏ ਕਿ ਬੁੱਧਵਾਰ ਨੂੰ ਵੀ ਨਿਊਜ਼ੀਲੈਂਡ ਵਿੱਚ 56 ਨਵੇਂ ਕੋਵਿਡ -19 ਕਮਿਊਨਿਟੀ ਮਾਮਲੇ ਸਾਹਮਣੇ ਆਏ ਸਨ।