ਸਿਹਤ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਨਿਊਜ਼ੀਲੈਂਡ ਵਿੱਚ ਐਤਵਾਰ ਨੂੰ 55 ਨਵੇਂ ਕੋਵਿਡ -19 ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਨਵੇਂ ਕੇਸਾਂ ਵਿੱਚੋਂ, 41 ਆਕਲੈਂਡ ਵਿੱਚ, ਚਾਰ ਵਾਈਕਾਟੋ ਵਿੱਚ, ਤਿੰਨ ਬੇਅ ਆਫ਼ ਪਲੈਂਟੀ ਵਿੱਚ, ਅਤੇ ਸੱਤ ਤਰਨਾਕੀ ਵਿੱਚ ਦਰਜ ਕੀਤੇ ਗਏ ਹਨ। ਮੰਤਰਾਲੇ ਨੇ ਕਿਹਾ ਕਿ ਸਰਹੱਦ ‘ਤੇ ਓਮੀਕਰੋਨ ਦੇ ਪੰਜ ਹੋਰ ਕੇਸ ਵੀ ਪਾਏ ਗਏ ਹਨ। ਇਸ ਨਾਲ ਨਿਊਜ਼ੀਲੈਂਡ ਵਿੱਚ ਓਮੀਕਰੋਨ ਕੇਸਾਂ ਦੀ ਕੁੱਲ ਗਿਣਤੀ 13 ਹੋ ਜਾਂਦੀ ਹੈ। ਹਾਲਾਂਕਿ ਇਹਨਾਂ ਵਿੱਚੋਂ ਕਮਿਊਨਿਟੀ ਵਿੱਚ ਕੋਈ ਕੇਸ ਨਹੀਂ ਹੈ।
ਉੱਥੇ ਹੀ 56 ਲੋਕ ਵਾਇਰਸ ਕਾਰਨ ਇਸ ਸਮੇਂ ਹਸਪਤਾਲ ਵਿੱਚ ਹਨ – ਸਾਰੇ ਮਰੀਜ North Island ਵਿੱਚ ਹਨ – ਜਿਨ੍ਹਾਂ ਵਿੱਚੋਂ ਛੇ ਇੰਟੈਂਸਿਵ ਕੇਅਰ ਜਾਂ ਇੱਕ ਉੱਚ ਨਿਰਭਰਤਾ ਯੂਨਿਟ ‘ਚ ਇਲਾਜ ਅਧੀਨ ਹਨ। ਐਤਵਾਰ ਨੂੰ MIQ ਵਿੱਚ ਅੱਠ ਮਾਮਲਿਆਂ ਦੀ ਘੋਸ਼ਣਾ ਵੀ ਕੀਤੀ ਗਈ ਹੈ। ਇਹ ਕੇਸ 7 ਤੋਂ 16 ਦਸੰਬਰ ਦਰਮਿਆਨ ਸ੍ਰੀਲੰਕਾ, ਤਨਜ਼ਾਨੀਆ, ਅਮਰੀਕਾ, ਯੂਕੇ, ਨਾਈਜੀਰੀਆ ਅਤੇ ਸਿੰਗਾਪੁਰ ਤੋਂ ਨਿਊਜ਼ੀਲੈਂਡ ਪਹੁੰਚੇ ਸਨ। ਸ਼ਨੀਵਾਰ ਨੂੰ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 39 ਨਵੇਂ ਕਮਿਊਨਿਟੀ ਮਾਮਲੇ ਸਾਹਮਣੇ ਆਏ ਸਨ।