ਪੁਲਿਸ, ਫਾਇਰ ਅਤੇ ਸੇਂਟ ਜੌਹਨ ਸਟਾਫ ਆਕਲੈਂਡ ਦੇ ਵਾਟਰਫਰੰਟ ਦੇ ਨੇੜੇ ਇੱਕ ਗਲੀ ਵਿੱਚ ਹੋਏ ਇੱਕ ਧਮਾਕੇ ਤੋਂ ਬਾਅਦ ਰਾਹਤ ਕਾਰਜਾਂ ਲਈ ਮੌਕੇ ‘ਤੇ ਪਹੁੰਚ ਗਏ ਹਨ। ਇਸ ਧਮਾਕੇ ‘ਚ ਪੰਜ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸੇਂਟ ਜੌਨ ਐਂਬੂਲੈਂਸ ਨੇ ਕਿਹਾ ਕਿ ਪੰਜ ਲੋਕਾਂ ਦਾ ਇਲਾਜ ਕੀਤਾ ਗਿਆ ਹੈ। ਜਦਕਿ ਚਾਰ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਹੈ, ਹਾਲਾਂਕਿ ਇੱਕ ਵਿਅਕਤੀ ਨੂੰ ਸ਼ੁਰੂ ਵਿੱਚ ਨਾਜ਼ੁਕ ਮੰਨਿਆ ਗਿਆ ਸੀ, ਪਰ ਬਾਅਦ ਵਿੱਚ ਉਸ ਦੀ ਸਿਹਤ ‘ਚ ਸੁਧਾਰ ਹੋ ਗਿਆ ਹੈ। ਉਨ੍ਹਾਂ ਨੂੰ ਆਕਲੈਂਡ ਹਸਪਤਾਲ ਲਿਜਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ gas cooker ਦੇ ਕਾਰਨ ਇਹ ਧਮਾਕਾ ਹੋਇਆ ਹੈ। ਫਾਇਰ ਐਂਡ ਐਮਰਜੈਂਸੀ NZ ਨੇ ਕਿਹਾ ਕਿ ਉਨ੍ਹਾਂ ਨੂੰ ਮੱਧ ਆਕਲੈਂਡ ਵਿੱਚ ਸਵੇਰੇ 6.28 ਵਜੇ ਦੇ ਕਰੀਬ ਇੱਕ ਧਮਾਕੇ ਦੀ ਰਿਪੋਰਟ ਲਈ ਬੁਲਾਇਆ ਗਿਆ ਸੀ। ਉਨ੍ਹਾਂ ਨੇ ਚਾਰ ਫਾਇਰ ਟਰੱਕ ਭੇਜੇ ਸਨ। ਸੇਂਟ ਜੌਨ ਨੇ ਪੰਜ ਐਂਬੂਲੈਂਸਾਂ, ਦੋ ਰੈਪਿਡ ਰਿਸਪਾਂਸ ਯੂਨਿਟ ਅਤੇ ਤਿੰਨ ਮੈਨੇਜਰ ਭੇਜੇ ਸਨ। ਫਿਲਹਾਲ ਵਰਕਸੇਫ ਵੱਲੋਂ ਜਾਂਚ ਕੀਤੀ ਜਾ ਰਹੀ ਹੈ।