ਪੂਰੇ ਨਿਊਜ਼ੀਲੈਂਡ ‘ਚ ਪਿਛਲੇ ਹਫ਼ਤੇ ਕੋਵਿਡ-19 ਦੇ 4666 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਵਾਇਰਸ ਕਾਰਨ 20 ਹੋਰ ਮੌਤਾਂ ਹੋਈਆਂ ਹਨ। ਨਵੇਂ ਕੇਸਾਂ ਵਿੱਚੋਂ, 3865 ਸੰਭਾਵਿਤ ਕੇਸ ਸਨ ਅਤੇ 3012 ਮੁੜ ਲਾਗ ਦੇ ਮਾਮਲੇ ਸਨ। ਉੱਥੇ ਹੀ ਹਸਪਤਾਲ ਵਿੱਚ 55 ਮਰੀਜ਼ ਸਨ। ਇਸ ਵਾਰ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਕੇਸਾਂ ਦੀ ਗਿਣਤੀ ਸਿਹਤ ਮੰਤਰਾਲੇ ਦੀ ਵੈੱਬਸਾਈਟ ‘ਤੇ ਉਪਲਬਧ ਨਹੀਂ ਸੀ। ਨਵੇਂ ਕੇਸਾਂ ਦੀ ਸੱਤ ਦਿਨਾਂ ਦੀ ਰੋਲਿੰਗ ਔਸਤ ਪ੍ਰਤੀ ਦਿਨ 667 ਸੀ। ਪਿਛਲੇ ਸੋਮਵਾਰ ਪੂਰੇ ਦੇਸ਼ ‘ਚ 4803 ਨਵੇਂ ਕੇਸ ਅਤੇ 24 ਮੌਤਾਂ ਵਾਇਰਸ ਕਾਰਨ ਦਰਜ ਕੀਤੀਆਂ ਗਈਆਂ ਸਨ, ਉੱਥੇ ਹੀ ਹਸਪਤਾਲ ਵਿੱਚ 171 ਮਰੀਜ਼ ਸਨ।
![4666 new cases of Covid-19 reported](https://www.sadeaalaradio.co.nz/wp-content/uploads/2024/03/WhatsApp-Image-2024-03-18-at-10.00.05-AM-950x534.jpeg)