ਨਿਊਜ਼ੀਲੈਂਡ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਮਿਊਨਿਟੀ ਵਿੱਚ 44 ਨਵੇਂ ਕੋਵਿਡ -19 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇੰਨ੍ਹਾਂ ਵਿੱਚ 41 ਮਾਮਲੇ ਆਕਲੈਂਡ ਅਤੇ ਤਿੰਨ ਵਾਇਕਾਟੋ ਵਿੱਚੋਂ ਸਾਹਮਣੇ ਆਏ ਹਨ। ਮੰਤਰਾਲੇ ਵੱਲੋਂ ਇੱਕ ਬਿਆਨ ਵਿੱਚ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਹਨ, ਕਿਉਂਕਿ ਸ਼ੁੱਕਰਵਾਰ ਨੂੰ ਵੈਲਿੰਗਟਨ ਵਿੱਚ ਦੁਪਹਿਰ 1 ਵਜੇ ਪ੍ਰੈਸ ਕਾਨਫਰੰਸ ਨਹੀਂ ਹੋਈ ਸੀ। ਇਸ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਗਿਣਤੀ ਹੁਣ 1492 ਹੋ ਗਈ ਹੈ।
ਹਸਪਤਾਲਾਂ ਵਿੱਚ ਇਸ ਵੇਲੇ 25 ਮਰੀਜ਼ ਹਨ; ਆਕਲੈਂਡ ਦੇ ਮਿਡਲਮੋਰ ਹਸਪਤਾਲ ਵਿੱਚ 12, ਆਕਲੈਂਡ ਹਸਪਤਾਲ ਵਿੱਚ 11 ਅਤੇ ਨੌਰਥ ਸ਼ੋਰ ਹਸਪਤਾਲ ਵਿੱਚ ਦੋ। ਦੂਜਾ ਮਾਮਲਾ ਵਾਇਕਾਟੋ ਹਸਪਤਾਲ ਦਾ ਹੈ। ਇਨ੍ਹਾਂ ਵਿੱਚੋਂ ਪੰਜ ਕੇਸ ਆਈਸੀਯੂ ਜਾਂ ਐਚਡੀਯੂ ਵਿੱਚ ਹਨ।