ਕ੍ਰਾਇਸਚਰਚ ਪੁਲਿਸ ਨੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ‘ਤੇ ਕਥਿਤ ਤੌਰ ‘ਤੇ ਲਗਭਗ 400 ਡਾਲਰ ਦੀ ਚਾਕਲੇਟ ਚੋਰੀ ਕਰਨ ਦਾ ਦੋਸ਼ ਲਾਇਆ ਗਿਆ ਹੈ। ਕੈਨਟਰਨ ਮੈਟਰੋ ਕਮਾਂਡਰ ਸੁਪਰਡੈਂਟ ਲੈਨ ਟੌਡ ਨੇ ਕਿਹਾ ਕਿ 46 ਸਾਲ ਦੀ ਔਰਤ ਦੀ ਗ੍ਰਿਫਤਾਰੀ ਲਈ ਤਿੰਨ ਵਾਰੰਟ ਜਾਰੀ ਸਨ। ਗ੍ਰਿਫਤਾਰ ਕੀਤੀ ਗਈ ਇਸ ਮਹਿਲਾ ਦੇ ਉੱਪਰ ਕੁੱਲ 80 ਦੋਸ਼ ਲਗਾਏ ਗਏ ਹਨ।
