ਤਰੀਕ ਦੇ ਅਨੁਸਾਰ ਸਾਲ ਭਾਵੇਂ ਨਵਾਂ ਸ਼ੁਰੂ ਹੋ ਗਿਆ ਹੈ ਪਰ ਦੇਸ਼ ਦੀਆਂ ਸੜਕਾਂ ‘ਤੇ ਹਾਦਸਿਆਂ ਦਾ ਹਾਲ ਪਹਿਲਾ ਵਾਲਾ ਹੀ ਹੈ। ਦਰਅਸਲ ਸਟੇਟ ਹਾਈਵੇਅ 83 ‘ਤੇ ਹੋਏ ਹਾਦਸੇ ‘ਚ 4 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ‘ਚੋਂ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਹੈ ਅਤੇ ਦੋ ਹੋਰ ਦਰਮਿਆਨੀ ਹਾਲਤ ਵਿੱਚ ਹਨ। ਪੁਲਿਸ ਨੇ ਦੱਸਿਆ ਕਿ ਹਾਦਸੇ ਕਾਰਨ ਪ੍ਰੋਹਿਬਿਸ਼ਨ ਰੋਡ ਦੇ ਚੌਰਾਹੇ ਦੇ ਕੋਲ ਓਮਾਰਾਮਾ-ਓਟੇਮਾਟਾਟਾ ਰੋਡ ‘ਤੇ ਰੋਕ ਲਗਾ ਦਿੱਤੀ ਗਈ ਹੈ। ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ 12.35 ਵਜੇ ਬੁਲਾਇਆ ਗਿਆ।
![4 injured after two vehicles collide](https://www.sadeaalaradio.co.nz/wp-content/uploads/2024/01/99fe7e42-aacf-4546-93e0-460f6ff31f19-950x534.jpg)