ਸੋਮਵਾਰ ਦੁਪਹਿਰ ਵੇਲੇ ਵਾਂਗਾਨੁਈ ਨੇੜੇ 4.9 ਤੀਬਰਤਾ ਦਾ ਭੂਚਾਲ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ। ਜਿਓਨੈੱਟ ਦੇ ਅਨੁਸਾਰ, ਭੂਚਾਲ ਵੇਵਰਲੇ ਦੇ 50 ਕਿਲੋਮੀਟਰ ਦੱਖਣ ਵਿੱਚ ਦੁਪਹਿਰ 1.42 ਵਜੇ ਦੇ ਕਰੀਬ 90 ਕਿਲੋਮੀਟਰ ਦੀ ਡੂੰਘਾਈ ਵਿੱਚ ਆਇਆ ਸੀ। ਜੀਓਨੇਟ ਨੇ ਕਿਹਾ ਕਿ ਭੂਚਾਲ ਵਾਂਗਾਨੁਈ ਬੇਸਿਨ ਵਿੱਚ ਆਇਆ ਪਰ ਹੇਠਲੇ ਉੱਤਰੀ ਟਾਪੂ ਅਤੇ ਉਪਰਲੇ ਦੱਖਣੀ ਟਾਪੂ ਵਿੱਚ ਮਹਿਸੂਸ ਕੀਤਾ ਗਿਆ। 2700 ਤੋਂ ਵੱਧ ਲੋਕਾਂ ਨੇ ਭੂਚਾਲ ਮਹਿਸੂਸ ਕਰਨ ਦੀ ਰਿਪੋਰਟ ਕੀਤੀ ਹੈ ਉੱਥੇ ਹੀ ਟਵਿੱਟਰ ‘ਤੇ ਇੱਕ ਵਿਅਕਤੀ ਨੇ ਇਸ ਨੂੰ “sharp ਅਤੇ ਤੇਜ਼” ਦੱਸਿਆ ਹੈ।
