[gtranslate]

360 ਡਿਗਰੀ ਘੁੰਮਣ ਵਾਲੇ ਨਿਊਜ਼ੀਲੈਂਡ ਦੇ ਇਸ ਘਰ ਦੇ ਪੂਰੀ ਦੁਨੀਆ ‘ਚ ਹੋ ਰਹੇ ਨੇ ਚਰਚੇ, ਜਾਣੋ ਕਿੰਨੀ ਹੈ ਕੀਮਤ !

360 degree revolving house in nz

ਮਹਿੰਗਾਈ ਦੇ ਦੌਰ ਵਿਚਕਾਰ ਵੀ ਨਿਊਜ਼ੀਲੈਂਡ ‘ਚ ਇਸ ਸਮੇਂ ਇੱਕ ਘਰ ਦੇ ਕਾਫੀ ਜਿਆਦਾ ਚਰਚੇ ਹੋ ਰਹੇ ਹਨ। ਦਰਅਸਲ ਤਸਵੀਰ ‘ਚ ਦਿਖਾਈ ਦੇ ਰਿਹਾ ਘਰ ਪੂਰਬੀ ਆਕਲੈਂਡ ‘ਚ 809 ਵਰਗ ਮੀਟਰ ਇਲਾਕੇ ‘ਚ ਬਣਿਆ ਇੱਕ ਵੱਖਰਾ ਘਰ ਹੈ। ਇਸਦੀ ਖਾਸੀਅਤ ਇਹ ਹੈ ਕਿ ਇਹ ਘਰ 360 ਡਿਗਰੀ ‘ਤੇ ਪੂਰਾ ਘੁੰਮ ਸਕਦਾ ਹੈ ਇਸ ਦੇ ਨਾਲ ਨਾਲ ਇਸਦੀ ਉਚਾਈ ਵਧਾਈ ਤੇ ਘਟਾਈ ਵੀ ਜਾ ਸਕਦੀ ਹੈ। ਇਹ ਘਰ ਸੰਨ 2000 ‘ਚ ਬਣਿਆ ਸੀ। ਜੇਕਰ ਇਸ ਘਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ $1.5 ਮਿਲੀਅਨ ਰੱਖੀ ਗਈ ਹੈ। ਇੰਜੀਨੀਅਰ ਡੋਨ ਡਿਊਨਿਕ ਵੱਲੋਂ ਇਸ ਘਰ ਨੂੰ ਬਣਾਉਣ ਤੇ ਡਿਜਾਈਨ ਕਰਨ ਲਈ ਕਈ ਸਾਲ ਲੱਗੇ ਸਨ।

Leave a Reply

Your email address will not be published. Required fields are marked *