ਨਿਊਜ਼ੀਲੈਂਡ ‘ਚ ਲਗਾਤਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਮੰਤਰਾਲੇ ਵੱਲੋ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਨਿਊਜ਼ੀਲੈਂਡ ਵਿੱਚ ਕਮਿਊਨਿਟੀ ਵਿੱਚ ਅੱਜ ਕੋਵਿਡ -19 ਦੇ 33 ਨਵੇਂ ਮਾਮਲੇ ਸਾਹਮਣੇ ਆਏ ਹਨ, ਡਾ ਐਸ਼ਲੇ ਬਲੂਮਫੀਲਡ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਐਤਵਾਰ ਦਾ ਅਪਡੇਟ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਸਿਹਤ ਦੇ ਡਾਇਰੈਕਟਰ ਜਨਰਲ ਬਲੂਮਫੀਲਡ ਨੇ ਇੱਕ ਯੋਜਨਾਬੱਧ ਪ੍ਰੈਸ ਕਾਨਫਰੰਸ ਦੌਰਾਨ ਦਿੱਤਾ ਹੈ।
ਇਨ੍ਹਾਂ ਮਾਮਲਿਆਂ ਵਿਚੋਂ, ਉਨ੍ਹਾਂ ਵਿੱਚੋਂ 32 ਆਕਲੈਂਡ ‘ਚੋਂ ਸਾਹਮਣੇ ਆਏ ਹਨ ਜਦਕਿ ਉਨ੍ਹਾਂ ਇੱਕ ਵਾਇਕਾਟੋ ਖੇਤਰ ਵਿੱਚ ਦਰਜ ਕੀਤਾ ਗਿਆ ਹੈ। ਨਿਊਜ਼ੀਲੈਂਡ ਦੇ ਹਸਪਤਾਲਾਂ ਵਿੱਚ ਕੋਵਿਡ -19 ਦੇ 26 ਮਰੀਜ ਦਾਖਲ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਆਕਲੈਂਡ ਵਿੱਚ ਹਨ। ਜਦਕਿ ਤਿੰਨ ਮਿਡਲਮੋਰ ਹਸਪਤਾਲ ਵਿੱਚ ਆਈਸੀਯੂ ਜਾਂ ਉੱਚ ਨਿਰਭਰਤਾ ਇਕਾਈਆਂ ਵਿੱਚ ਹਨ।