ਆਕਲੈਂਡ ‘ਚ ਇੱਕ ਗਹਿਣਿਆਂ ਦੀ ਦੁਕਾਨ ਨੂੰ ਦਿਨ ਦਿਹਾੜੇ ਨਿਸ਼ਾਨਾ ਬਣਾਇਆ ਗਿਆ ਹੈ, ਜਿੱਥੋਂ ਅੰਦਾਜ਼ਨ $300,000 – $400,000 ਦੇ ਸਮਾਨ ਲੈ ਲੁਟੇਰੇ ਰਫੂ ਚੱਕਰ ਹੋ ਗਏ ਹਨ। ਦੋ ਆਦਮੀ ਸੋਮਵਾਰ ਨੂੰ ਦੁਪਹਿਰ 2.30 ਵਜੇ ਬੋਟਨੀ ਵਿੱਚ ਟੀਜੇ ਹੈਂਡਕ੍ਰਾਫਟਡ ਜਿਊਲਰੀ ਸਟੋਰ ਵਿੱਚ ਦਾਖਲ ਹੋਏ ਸਨ। ਉਨ੍ਹਾਂ ਨੇ ਕਾਊਂਟਰਾਂ ਨੂੰ ਤੋੜਨ ਲਈ ਹਥੌੜੇ ਦੀ ਵਰਤੋਂ ਕੀਤੀ ਅਤੇ 22 ਤੋਂ 24 ਕੈਰੇਟ ਭਾਰਤੀ ਅਤੇ ਅਰਬੀ ਸੋਨਾ ਚੋਰੀ ਕੀਤਾ। ਸਟੋਰ ਦੇ ਮਾਲਕ ਟੀਜੇ Haddadin ਨੇ ਦੱਸਿਆ ਕਿ ਚੋਰ 3-4 ਕਿਲੋ ਸੋਨਾ ਲੈ ਕੇ ਫ਼ਰਾਰ ਹੋ ਗਏ ਹਨ।
Haddadin ਨੇ ਕਿਹਾ ਕਿ ਚੋਰਾਂ ਨੇ ਆਸਾਨੀ ਨਾਲ ਲਗਭਗ $300,000 ਤੋਂ $400,000 ਸਟਾਕ ਨੂੰ ਸਾਫ਼ ਕਰ ਦਿੱਤਾ, ਅਤੇ ਇਹ ਨਿਰਮਾਣ ਲਾਗਤ ਹੈ ਪਰਚੂਨ ਨਹੀਂ। ਉਹ ਹਥੌੜੇ ਲੈ ਕੇ ਆਏ ਸਨ ਅਤੇ ਸਟਾਫ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ – ਫਿਰ ਉੱਚ ਕੀਮਤ ਵਾਲੀਆਂ ਚੀਜ਼ਾਂ ਲੈ ਕੇ ਸਟੋਰ ਤੋਂ ਬਾਹਰ ਚਲੇ ਗਏ।” ਉੱਥੇ ਹੀ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।