ਚੀਨ ਦੇ ਤਿੰਨ ਪੁਲਾੜ ਯਾਤਰੀ ਸ਼ੁੱਕਰਵਾਰ 17 ਸਤੰਬਰ ਨੂੰ ਚੀਨ ਦੇ ਹੁਣ ਤੱਕ ਦੇ ਸਭ ਤੋਂ ਲੰਮੇ ਮਿਸ਼ਨ ਵਿੱਚ ਦੇਸ਼ ਦੇ ਪੁਲਾੜ ਸਟੇਸ਼ਨ ਉੱਤੇ 90 ਦਿਨਾਂ ਤੱਕ ਰਹਿਣ ਤੋਂ ਬਾਅਦ ਵਾਪਿਸ ਪਰਤੇ ਹਨ। ਪੁਲਾੜ ਯਾਤਰੀ ਲਿਊ ਬੌਮਿੰਗਸ, ਨੀ ਹੈਸ਼ੇਂਗ ਅਤੇ ਟਾਂਗ ਹਾਂਗਬੋ ਸ਼ੁੱਕਰਵਾਰ 17 ਸਤੰਬਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 1:30 ਵਜੇ ਦੇ ਬਾਅਦ ਸ਼ੇਨਝੌ -12 ਪੁਲਾੜ ਯਾਨ ਵਿੱਚ ਸਵਾਰ ਹੋ ਕੇ ਧਰਤੀ ਉੱਤੇ ਪਰਤੇ ਹਨ।
ਰਿਪੋਰਟ ਦੇ ਅਨੁਸਾਰ, ਤਿੰਨੇ ਪੁਲਾੜ ਯਾਤਰੀ ਵੀਰਵਾਰ 16 ਸਤੰਬਰ ਨੂੰ ਪੁਲਾੜ ਸਟੇਸ਼ਨ ਤੋਂ ਚਲੇ ਸਨ। ਤਿੰਨਾਂ ਨੇ ਆਪਣੇ ਤਿੰਨ ਮਹੀਨਿਆਂ ਦੇ ਮਿਸ਼ਨ ਨੂੰ ਪੂਰਾ ਕਰ ਅਤੇ ਦੋ ਵਾਰ ਸਪੇਸ ਵਾਕ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ।