ਦੇਸ਼ ‘ਚ ਕਰੀਬ 500,000 ਸਿਗਰਟਾਂ ਦੀ ਕਥਿਤ ਤੌਰ ‘ਤੇ ਤਸਕਰੀ ਕਰਨ ਤੋਂ ਬਾਅਦ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਦੋ ਪੁਰਸ਼ ਅਤੇ ਇੱਕ ਔਰਤ ਸ਼ਾਮਿਲ ਹੈ, ਇਹ ਸਾਰੇ ਮਲੇਸ਼ੀਆ ਦੇ ਨਾਗਰਿਕ ਹਨ, ਜਿਨ੍ਹਾਂ ‘ਤੇ ਕਸਟਮ ਮਾਲੀਏ ਵਿੱਚ ਧੋਖਾਧੜੀ ਕਰਨ, ਪਾਬੰਦੀਸ਼ੁਦਾ ਸਮਾਨ ਦੀ ਦਰਾਮਦ ਕਰਨ ਅਤੇ ਗਲਤ ਕਸਟਮ ਐਂਟਰੀਆਂ ਕਰਨ ਦੇ ਦੋਸ਼ ਲਾਏ ਗਏ ਹਨ। ਇਹ ਗ੍ਰਿਫਤਾਰੀਆਂ ਕਸਟਮ ਜਾਂਚ ਤੋਂ ਬਾਅਦ ਆਈਆਂ ਹਨ ਜੋ ਕਿ ਆਯਾਤ ਦਸਤਾਵੇਜ਼ਾਂ ‘ਤੇ ਨਿਊਜ਼ੀਲੈਂਡ ਦੀ ਕੰਪਨੀ ਦੇ ਪਤੇ ਦੀ ਵਰਤੋਂ ਕਰਨ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ – ਕਾਰੋਬਾਰ ਨੂੰ ਇਸ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ।
ਕਸਟਮਜ਼ ਨੇ ਆਯਾਤ ਨੂੰ ਮਲੇਸ਼ੀਆ ਦੇ ਨਾਗਰਿਕਾਂ ਨਾਲ ਜੋੜਿਆ ਹੈ, ਜੋ ਕੁਝ ਹਫ਼ਤੇ ਪਹਿਲਾਂ ਦੇਸ਼ ਵਿੱਚ ਪਹੁੰਚੇ ਸਨ। ਇਹ ਵੀ ਪਾਇਆ ਗਿਆ ਕਿ ਉਹਨਾਂ ਨੇ ਜਾਇਜ਼ ਕੰਪਨੀਆਂ ਦੇ ਨਾਮ ਦੀ ਵਰਤੋਂ ਕਰਕੇ, ਆਕਲੈਂਡ ਵਿੱਚ ਇੱਕ ਰਿਹਾਇਸ਼ੀ ਪਤੇ ਅਤੇ ਸਟੋਰੇਜ ਯੂਨਿਟ ‘ਤੇ ਆਪਣੀ ਸ਼ਿਪਮੈਂਟ ਨੂੰ ਨਿਰਦੇਸ਼ਤ ਕਰਕੇ ਆਯਾਤ ਦਸਤਾਵੇਜ਼ਾਂ ਨੂੰ ਜਾਅਲੀ ਬਣਾਇਆ ਸੀ। ਤਿੰਨਾਂ ਨੂੰ ਅੱਜ North Shore ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।