ਨਿਊਜ਼ੀਲੈਂਡ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਇੱਥੇ ਇੱਕ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ ਵਿੱਚ ਜ਼ਖਮੀ ਹੋਣ ਮਗਰੋਂ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹ ਨੌਜਵਾਨ ਆਪਣੇ ਕੰਮ ਉੱਤੇ ਸੀ ਤੇ ਲੱਕੜ ਵਾਲੀ ਮਸ਼ੀਨ ਵਿਚ ਫਸਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਸੀ ਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਇਹ ਨੌਜਵਾਨ 29 ਸਾਲ ਸੌਰਵ ਸੈਨੀ ਹੁਸ਼ਿਆਰਪੁਰ ਦੇ ਹਰਿਆਣਾ ਕਸਬੇ ਦਾ ਰਹਿਣ ਵਾਲਾ ਸੀ ਤੇ 2013 ਵਿਚ ਆਪਣੇ ਚੰਗੇ ਭਵਿੱਖ ਲਈ ਵਿਦੇਸ਼ ਗਿਆ ਸੀ। ਸੌਰਵ ਨੂੰ ਪੀਆਰ ਵੀ ਮਿਲ ਚੁੱਕੀ ਸੀ, ਜਿਸ ਕੰਪਨੀ ਵਿਚ ਉਹ ਕੰਮ ਕਰ ਰਿਹਾ ਸੀ ਤੇ ਹਮੇਸ਼ਾ ਦੀ ਤਰ੍ਹਾਂ ਕੰਮ ਕਰਨ ਗਿਆ ਸੀ ਤੇ ਮਸ਼ੀਨ ਵਿਚ ਫਸ ਗਿਆ। ਸੌਰਵ ਦਾ ਸਸਕਾਰ ਨਿਊਜ਼ੀਲੈਂਡ ‘ਚ ਹੀ ਕੀਤਾ ਜਾਵੇਗਾ ਤੇ ਉਸ ਦਾ ਇੱਕ 6 ਮਹੀਨਿਆਂ ਦਾ ਬੱਚਾ ਵੀ ਹੈ।
