ਮੰਗਲਵਾਰ ਨੂੰ ਕਮਿਊਨਿਟੀ ਵਿੱਚ 23,894 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ, ਸਿਹਤ ਮੰਤਰਾਲੇ ਨੇ ਇੰਨ੍ਹਾਂ ਅੰਕੜਿਆਂ ਦੀ ਪੁਸ਼ਟੀ ਕੀਤੀ ਹੈ। ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਇਹ ਨਿਊਜ਼ੀਲੈਂਡ ਵਿੱਚ ਰੋਜ਼ਾਨਾ ਕੇਸਾਂ ਦੀ ਸਭ ਤੋਂ ਵੱਧ ਸੰਖਿਆ ਹੈ। ਰੈਪਿਡ ਐਂਟੀਜੇਨ ਟੈਸਟਾਂ (ਆਰਏਟੀ) ਅਤੇ ਪੀਸੀਆਰ ਟੈਸਟਾਂ ਦੁਆਰਾ ਖੋਜੇ ਗਏ ਸਕਾਰਾਤਮਕ ਕੇਸ, ਨੌਰਥਲੈਂਡ (718), ਆਕਲੈਂਡ (9881), ਵਾਈਕਾਟੋ (2146), ਬੇ ਆਫ ਪਲੇਨਟੀ (1691), ਲੇਕਸ (660), ਹਾਕਸ ਬੇ (707), ਮਿਡ ਸੈਂਟਰਲ (632), ਵੰਗਾਨੁਈ (166), ਤਰਨਾਕੀ (525), ਟਾਈਰਾਵਿਟੀ (366), ਵਾਇਰਾਰਾਪਾ (136), ਕੈਪੀਟਲ ਐਂਡ ਕੋਸਟ (1787), ਹੱਟ ਵੈਲੀ (1061), ਨੈਲਸਨ ਮਾਰਲਬਰੋ (435), ਕੈਂਟਰਬਰੀ (1903) , ਦੱਖਣੀ ਕੈਂਟਰਬਰੀ (129), ਦੱਖਣੀ (914) ਅਤੇ ਪੱਛਮੀ ਤੱਟ (30) ਵਿੱਚ ਦਰਜ ਕੀਤੇ ਗਏ ਹਨ। ਸੱਤ ਕੇਸਾਂ ਦੀ ਸਥਿਤੀ ਅਣਜਾਣ ਹੈ।
ਹਸਪਤਾਲ ਵਿੱਚ ਵਾਇਰਸ ਨਾਲ ਪੀੜਤ 757 ਲੋਕ ਹਨ, ਜਿਨ੍ਹਾਂ ਵਿੱਚ 16 ਇੰਟੈਂਸਿਵ ਕੇਅਰ ਜਾਂ ਉੱਚ ਨਿਰਭਰਤਾ ਯੂਨਿਟ ਅਧੀਨ ਹਨ। ਮੰਗਲਵਾਰ ਨੂੰ ਸਰਹੱਦ ‘ਤੇ 19 ਨਵੇਂ ਕੇਸਾਂ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਤੋਂ ਪਹਿਲਾ ਸੋਮਵਾਰ ਨੂੰ, ਨਿਊਜ਼ੀਲੈਂਡ ਵਿੱਚ 17,522 ਕਮਿਊਨਿਟੀ ਕੇਸ ਦਰਜ ਕੀਤੇ ਗਏ ਸਨ।