ਨਿਊਜ਼ੀਲੈਂਡ ‘ਚ ਰੋਜ਼ਾਨਾ ਵੱਡੀ ਗਿਣਤੀ ‘ਚ ਸਾਹਮਣੇ ਆ ਰਹੇ ਮਾਮਲਿਆਂ ਦੀ ਰਫਤਾਰ ‘ਤੇ ਹੁਣ ਬ੍ਰੇਕ ਲੱਗਦੀ ਨਜਰ ਆ ਰਹੀ ਹੈ। ਮੰਗਲਵਾਰ ਨੂੰ ਕਮਿਊਨਿਟੀ ਵਿੱਚ ਕੋਵਿਡ -19 ਦੇ 28 ਨਵੇਂ ਮਾਮਲੇ ਸਾਹਮਣੇ ਆਏ ਹਨ, ਨਿਊਜ਼ੀਲੈਂਡ ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਘੋਸ਼ਣਾ ਕੀਤੀ ਹੈ। ਇਸ ਤੋਂ ਇਲਾਵਾ ਬਾਰਡਰ ‘ਤੇ ਓਮੀਕਰੋਨ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ, ਭਾਵ ਕੁੱਲ 22 ਮਾਮਲੇ ਹਨ। ਫਿਲਹਾਲ ਕਮਿਊਨਿਟੀ ‘ਚ ਓਮੀਕਰੋਨ ਦਾ ਕੋਈ ਵੀ ਕੇਸ ਨਹੀਂ ਹੈ।
28 ਨਵੇਂ ਕਮਿਊਨਿਟੀ ਕੇਸਾਂ ਵਿੱਚੋਂ, 21 ਆਕਲੈਂਡ ਵਿੱਚ ਹਨ, ਪੰਜ ਬੇਅ ਆਫ਼ ਪਲੇਨਟੀ ਵਿੱਚ ਹਨ, ਅਤੇ ਦੋ ਤਰਨਾਕੀ ਵਿੱਚ ਹਨ। ਉੱਥੇ ਹੀ 57 ਲੋਕ ਵਾਇਰਸ ਕਾਰਨ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚ ਸੱਤ ਇੱਕ ਇੰਟੈਂਸਿਵ ਕੇਅਰ ਜਾਂ ਉੱਚ ਨਿਰਭਰਤਾ ਯੂਨਿਟ ਅਧੀਨ ਹਨ।