ਗੁਆਂਢੀ ਮੁਲਕ ਆਸਟ੍ਰੇਲੀਆ ਲਗਾਤਾਰ ਨਿਊਜ਼ੀਲੈਂਡ ਦੇ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। Stats NZ ਨੇ ਕੁੱਝ ਦਿਨ ਪਹਿਲਾ ਅੰਕੜੇ ਸਾਂਝੇ ਕਰ ਦੱਸਿਆ ਹੈ ਕਿ 2023 ‘ਚ 27,000 ਨਿਊਜ਼ੀਲੈਂਡ ਵਾਸੀ ਗੁਆਂਢੀ ਮੁਲਕ ਆਸਟ੍ਰੇਲੀਆ ‘ਚ ਮੂਵ ਹੋਏ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਅੰਕੜਾ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਕੁੱਝ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਨਿਊਜ਼ੀਲੈਂਡ ‘ਚ ਕੋਸਟ ਆਫ ਲੀਵਿੰਗ, ਘਰਾਂ ਦੇ ਵੱਧ ਰਹੇ ਕਿਰਾਏ ਤੇ ਪ੍ਰਾਪਰਟੀਆਂ ਦੇ ਵੱਧ ਰਹੇ ਮੁੱਲ ਪ੍ਰਵਾਸ ਪਿੱਛੇ ਵੱਡਾ ਕਾਰਨ ਹਨ। ਕਿਉਂਕ ਆਸਟ੍ਰੇਲੀਆ ‘ਚ ਤਕਰੀਬਨ ਹਰ ਕੰਮਕਾਰ ‘ਚ ਇੱਥੇ ਨਾਲੋਂ ਜਿਆਦਾ ਤਨਖਾਹ ਦਿੱਤੀ ਜਾ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਤੋਂ ਲਗਾ ਸਕਦੇ ਹੋ ਕਿ ਅਧਿਆਪਕਾਂ ਤੋਂ ਲੈਕੇ ਨਿਊਜੀਲੈਂਡ ਪੁਲਿਸ ਦੇ ਮੁਲਾਜ਼ਮ ਵੀ ਇਸ ਪ੍ਰਵਾਸ ਦੀ ਦੌੜ ਵਿੱਚ ਸ਼ਾਮਿਲ ਹਨ। ਜਿਆਦਾਤਰ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਪ੍ਰਵਾਸ ਪਿੱਛੇ ਮੁਖ ਕਾਰਨ ਪੈਸਾ ਹੀ ਹੈ।
![27000 new zealanders moved to australia](https://www.sadeaalaradio.co.nz/wp-content/uploads/2024/07/WhatsApp-Image-2024-07-16-at-8.42.46-AM-950x534.jpeg)