ਨਿਊਜ਼ੀਲੈਂਡ ਦੇ ਲੋਕਾਂ ਨਾਲ ਜੁੜੀ ਇਸ ਸਮੇਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਦਰਅਸਲ ਹੈਲਥ ਨਿਊਜੀਲੈਂਡ ਲਈ ਕੰਮ ਕਰਦੇ ਕਰੀਬ 2500 ਟਰੇਨੀ ਡਾਕਟਰ ਅੱਜ ਯਾਨੀ ਕਿ ਮੰਗਲਵਾਰ ਨੂੰ ਹੜਤਾਲ ਕਰਨ ਜਾ ਰਹੇ ਹਨ। ਤਨਖਾਹਾਂ ਸਬੰਧੀ ਮਨਿਸਟਰੀ ਨਾਲ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਡਾਕਟਰਾਂ ਨੇ ਇਹ ਫੈਸਲਾ ਲਿਆ ਹੈ। ਦ ਨਿਊਜ਼ੀਲੈਂਡ ਰੈਜ਼ੀਡੈਂਟ ਡਾਕਟਰਜ਼ ਅਸੋਸੀਏਸ਼ਨ (ਐਨ ਜੈਡ ਆਰ ਡੀ ਏ) ਮੁਤਾਬਿਕ ਮੰਗਲਵਾਰ 7 ਵਜੇ ਇਹ ਹੜਤਾਲ ਸ਼ੁਰੂ ਹੋਏਗੀ ਤੇ ਬੁੱਧਵਾਰ ਸਵੇਰੇ 8 ਵਜੇ ਖਤਮ ਹੋਏਗੀ। ਹੜਤਾਲ ਕਰਨ ਜਾ ਰਹੇ ਡਾਕਟਰ ਹਸਪਤਾਲਾਂ ਅੱਗੇ ਰੋਸ ਪ੍ਰਦਰਸ਼ਨ ਕਰਨਗੇ। ਜੇ ਇਸ ਹੜਤਾਲ ਦਾ ਕੋਈ ਨਤੀਜਾ ਨਾ ਆਇਆ ਤਾਂ 16 ਮਈ ਨੂੰ 2 ਦਿਨਾਂ ਦੀ ਹੜਤਾਲ ਅਮਲ ਵਿੱਚ ਲਿਆਉਂਦੀ ਜਾਏਗੀ। ਐਸੋਸੀਏਸ਼ਨ ਮੁਤਾਬਿਕ ਅੱਠ ਹਸਪਤਾਲਾਂ ਦੇ ਬਾਹਰ ਧਰਨਾ ਲਾਉਣ ਦੀ ਯੋਜਨਾ ਬਣਾਈ ਗਈ ਹੈ।
