ਅੱਜ ਪੂਰੀ ਦੁਨੀਆ ਦੇ ਸਣੇ ਦੇਸ਼ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਉੱਥੇ ਹੀ ਬਜ਼ਾਰਾਂ ਦੇ ਵਿੱਚ ਵੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ। ਲੋਕਾਂ ਦੇ ਵੱਲੋਂ ਖੂਬ ਖਰੀਦਦਾਰੀ ਕੀਤੀ ਜਾ ਰਹੀ ਹੈ। ਉੱਥੇ ਹੀ ਜੇਕਰ ਪੰਜਾਬੀਆਂ ਦੀ ਗੱਲ ਕਰੀਏ ਤਾਂ ਪੰਜਾਬੀਆਂ ਨੂੰ ਖਾਣ ਪੀਣ ਦਾ ਸੌਕੀਨ ਮੰਨਿਆ ਜਾਂਦਾ ਹੈ। ਅਸੀਂ ਵੀ ਅੱਜ ਦੀਵਾਲੀ ਦੇ ਮੌਕੇ ‘ਤੇ ਖਾਣ ਪੀਣ ਦੇ ਸ਼ੌਂਕ ਨਾਲ ਜੁੜੀ ਹੀ ਇੱਕ ਅਜਿਹੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਸ ਬਾਰੇ ਪੜ੍ਹ ਤੁਸੀ ਹੈਰਾਨ ਰਹਿ ਜਾਵੋਂਗੇ। ਦਰਅਸਲ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਹਲਵਾਈ ਦੀ ਦੁਕਾਨ ਵਿੱਕੀ ਸਵੀਟ ਨੇ ਇਸ ਦੀਵਾਲੀ ‘ਤੇ 24 ਕੈਰੇਟ ਸੋਨੇ (24 carat gold sweets) ਤੇ ਚਾਂਦੀ ਦੇ ਵਰਕ ਨਾਲ ਬਣੀ ਵੱਖਰੀ ਮਿਠਾਈ ਤਿਆਰ ਕਰਕੇ ਨਵੀਂ ਪਛਾਣ ਬਣਾਈ ਹੈ। ਇਲਾਕੇ ‘ਚ ਪਹਿਲੀ ਵਾਰ ਸੋਨੇ-ਚਾਂਦੀ ਦੀ ਵਰਕ ਵਾਲੀ ਬਰਫੀ ਤਿਆਰ ਕੀਤੀ ਗਈ ਹੈ ਅਤੇ ਸ਼ਹਿਰ ਵਾਸੀਆਂ ਵੱਲੋਂ ਇਸ ਮਿਠਿਆਈ ਦੀਆਂ ਕਾਫੀ ਤਰੀਫਾਂ ਵੀ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਲਈ ਦੱਸ ਦੇਈਏ ਇਸ ਮਿਠਾਈ ਦਾ ਰੇਟ 5 ਹਜ਼ਾਰ ਰੁਪਏ ਪ੍ਰਤੀ ਕਿੱਲੋ ਰੱਖਿਆ ਗਿਆ ਹੈ। ਇਹ ਦੁਕਾਨ ਲਗਭਗ 60 ਸਾਲ ਪੁਰਾਣੀ ਹੈ।
