ਪਿਛਲੇ ਹਫ਼ਤੇ ਨਿਊਜ਼ੀਲੈਂਡ ‘ਚ ਕੋਵਿਡ-19 ਦੇ 2383 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਵਾਇਰਸ ਕਾਰਨ 21 ਹੋਰ ਮੌਤਾਂ ਹੋਈਆਂ ਹਨ। ਉੱਥੇ ਹੀ ਕੈਂਟਰਬਰੀ ਵਿੱਚ 398 ਦੇ ਨਾਲ ਸਭ ਤੋਂ ਵੱਧ ਰਿਪੋਰਟ ਕੀਤੇ ਗਏ ਐਕਟਿਵ ਕੇਸ ਸਨ, ਇਸ ਤੋਂ ਬਾਅਦ 232 ਦੇ ਨਾਲ Waitematā ਦੂਜੇ ਨੰਬਰ ਉੱਤੇ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਐਤਵਾਰ ਅੱਧੀ ਰਾਤ ਤੱਕ ਹਸਪਤਾਲ ਵਿੱਚ 167 ਮਾਮਲੇ ਸਨ। ਨਵੇਂ ਕੇਸਾਂ ਵਿੱਚੋਂ 1490 ਮੁੜ ਲਾਗ ਦੇ ਸਨ। ਨਵੇਂ ਕੇਸਾਂ ਦੀ ਸੱਤ ਦਿਨਾਂ ਦੀ ਰੋਲਿੰਗ ਔਸਤ 340 ਸੀ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਮੰਤਰਾਲੇ ਨੇ ਵਾਇਰਸ ਕਾਰਨ 2618 ਨਵੇਂ ਕੇਸ ਅਤੇ ਅੱਠ ਹੋਰ ਮੌਤਾਂ ਦੀ ਰਿਪੋਰਟ ਸਾਂਝੀ ਕੀਤੀ ਸੀ।
