ਜਲੰਧਰ ਦੀ ਰਹਿਣ ਵਾਲੀ ਇੱਕ ਕੁੜੀ ਦੀ ਕੈਨੇਡਾ ‘ਚ ਨਿਆਗਰਾ ਫਾਲ ‘ਚ ਡਿੱਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੋਹੀਆਂ ਦੀ ਰਹਿਣ ਵਾਲੀ ਪੂਨਮਦੀਪ ਕੌਰ (21) ਆਪਣੇ ਦੋਸਤਾਂ ਨਾਲ ਨਿਆਗਰਾ ਫਾਲ ਦੇਖਣ ਗਈ ਸੀ। ਉੱਥੇ ਅਚਾਨਕ ਉਸਦਾ ਪੈਰ ਤਿਲਕ ਗਿਆ ਅਤੇ ਹਾਦਸਾ ਵਾਪਰ ਗਿਆ। ਝਰਨੇ ਵਿੱਚ ਡਿੱਗਣ ਨਾਲ ਪੂਨਮਦੀਪ ਦੀ ਮੌਤ ਹੋ ਗਈ।
ਪੂਨਮਦੀਪ ਡੇਢ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ। ਪੁਲਿਸ ਨੇ ਪੂਨਮਦੀਪ ਦੀ ਝਰਨੇ ‘ਚੋਂ ਲਾਸ਼ ਕੱਢ ਕੇ ਉਸ ਨੂੰ ਕਬਜ਼ੇ ‘ਚ ਲੈ ਲਿਆ ਹੈ। ਇਸ ਤੋਂ ਬਾਅਦ ਪੂਨਮਦੀਪ ਦੇ ਰਿਸ਼ਤੇਦਾਰਾਂ ਵੱਲੋਂ ਉਥੋਂ ਅੰਬੈਸੀ ਰਾਹੀਂ ਲੋਹੀਆ ਸਥਿਤ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੂਨਮਦੀਪ ਦੀ ਮੌਤ ਦੀ ਖਬਰ ਮਿਲਦੇ ਹੀ ਘਰ ਅਤੇ ਇਲਾਕੇ ‘ਚ ਮਾਤਮ ਛਾ ਗਿਆ।