ਨਿਊਜ਼ੀਲੈਂਡ ਵਿੱਚ ਬੁੱਧਵਾਰ ਨੂੰ 215 ਨਵੇਂ ਕਮਿਊਨਿਟੀ ਕੋਵਿਡ -19 ਮਾਮਲੇ ਸਾਹਮਣੇ ਆਏ ਹਨ, ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਜਾਣਕਰੀ ਸਾਂਝੀ ਕੀਤੀ ਹੈ। ਆਕਲੈਂਡ (181), ਵਾਈਕਾਟੋ (18), ਨੌਰਥਲੈਂਡ (3) ਅਤੇ ਬੇ ਆਫ ਪਲੇਨਟੀ (12) ਅਤੇ ਕੈਂਟਰਬਰੀ (1) ਵਿੱਚ ਮਾਮਲਾ ਸਾਹਮਣੇ ਆਇਆ ਹੈ। ਮਹਾਂਮਾਰੀ ਦੌਰਾਨ ਹੁਣ ਤੱਕ, ਨਿਊਜ਼ੀਲੈਂਡ ਵਿੱਚ ਵਾਇਰਸ ਨਾਲ 41 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਪੰਦਰਾਂ ਮੌਤਾਂ ਡੈਲਟਾ ਦੇ ਪ੍ਰਕੋਪ ਵਿੱਚ ਹੋਈਆਂ ਹਨ। 15 ਮੌਤਾਂ ਵਿੱਚੋਂ 10 ਨੂੰ ਟੀਕਾਕਰਨ ਨਹੀਂ ਕੀਤਾ ਗਿਆ ਸੀ।
ਦੋ ਨੂੰ ਕੋਵਿਡ -19 ਦੇ ਸੰਕਰਮਣ ਤੋਂ 14 ਦਿਨ ਪਹਿਲਾਂ ਟੀਕੇ ਦੀ ਇੱਕ ਖੁਰਾਕ ਮਿਲੀ ਸੀ। ਜਦਕਿ ਤਿੰਨ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਸੀ। ਸਿਹਤ ਮੰਤਰਾਲੇ ਨੇ ਕਿਹਾ, “ਇਸ ਗੱਲ ਦੇ ਸਪੱਸ਼ਟ ਸਬੂਤ ਹਨ ਕਿ ਕੋਵਿਡ -19 ਟੀਕਾਕਰਣ ਲੋਕਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਜਾਂ ਕੋਵਿਡ -19 ਤੋਂ ਮਰਨ ਦੀ ਸੰਭਾਵਨਾ ਨੂੰ ਬਹੁਤ ਘਟਾਉਂਦਾ ਹੈ।”