ਮੰਗਲਵਾਰ ਨੂੰ ਨਿਊਜ਼ੀਲੈਂਡ ਵਿੱਚ ਕਮਿਊਨਿਟੀ ਵਿੱਚ 20,907 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ, ਸਿਹਤ ਮੰਤਰਾਲੇ ਨੇ ਇੰਨ੍ਹਾਂ ਅੰਕੜਿਆਂ ਦੀ ਪੁਸ਼ਟੀ ਕੀਤੀ ਹੈ। ਵਾਇਰਸ ਕਾਰਨ ਹਸਪਤਾਲ ਵਿੱਚ 1016 ਲੋਕ ਹਨ, ਜਿਨ੍ਹਾਂ ਵਿੱਚ 25 ਇੰਟੈਂਸਿਵ ਕੇਅਰ ਜਾਂ ਉੱਚ ਨਿਰਭਰਤਾ ਯੂਨਿਟ ਅਧੀਨ ਹਨ। ਮੰਤਰਾਲੇ ਨੇ ਕੋਵਿਡ ਕਾਰਨ 15 ਮੌਤਾਂ ਦਾ ਵੀ ਐਲਾਨ ਕੀਤਾ ਹੈ। ਮਰਨ ਵਾਲੇ 15 ਲੋਕਾਂ ਵਿੱਚੋਂ 9 ਆਕਲੈਂਡ ਖੇਤਰ ਦੇ ਸਨ, ਅਤੇ ਤਿੰਨ-ਤਿੰਨ ਵਾਈਕਾਟੋ ਅਤੇ ਵੈਲਿੰਗਟਨ ਖੇਤਰ ਦੇ ਸਨ। ਜਾਨ ਗਵਾਉਣ ਵਾਲਿਆਂ ‘ਚ ਅੱਠ ਮਰਦ ਅਤੇ ਸੱਤ ਔਰਤਾਂ ਸਨ। ਮੰਤਰਾਲੇ ਨੇ ਕਿਹਾ, “ਸਾਡੇ ਵਿਚਾਰ ਇਸ ਦੁਖਦਾਈ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਹਨ। ਸਤਿਕਾਰ ਵਜੋਂ, ਅਸੀਂ ਕੋਈ ਹੋਰ ਟਿੱਪਣੀ ਨਹੀਂ ਕਰਾਂਗੇ।”
ਉੱਥੇ ਹੀ ਮੰਗਲਵਾਰ ਦੇ ਅੰਕੜਿਆਂ ਤੋਂ ਬਾਅਦ ਦੇਸ਼ ‘ਚ ਕੋਵਿਡ-ਸਬੰਧਿਤ ਮੌਤਾਂ ਦੀ ਕੁੱਲ ਗਿਣਤੀ 199 ਹੋ ਗਈ ਹੈ। ਰੈਪਿਡ ਐਂਟੀਜੇਨ ਟੈਸਟਾਂ (RATs) ਅਤੇ ਪੀਸੀਆਰ ਟੈਸਟਾਂ ਦੁਆਰਾ ਖੋਜੇ ਗਏ ਮੰਗਲਵਾਰ ਦੇ 20,907 ਸਕਾਰਾਤਮਕ ਕੇਸ, ਨੌਰਥਲੈਂਡ (802), ਆਕਲੈਂਡ (4291), ਵਾਈਕਾਟੋ (1882), ਬੇ ਆਫ ਪਲੇਨਟੀ (1218), ਲੇਕਸ (594), ਹਾਕਸ ਬੇ (1243), ਮਿਡਸੈਂਟਰਲ (954), ਵਾਂਗਾਨੁਈ (399), ਤਰਨਾਕੀ (636), ਟਾਈਰਾਵਿਟੀ (382), ਵੈਰਾਰਾਪਾ (323), ਕੈਪੀਟਲ ਐਂਡ ਕੋਸਟ (1377), ਹੱਟ ਵੈਲੀ (808), ਨੈਲਸਨ ਮਾਰਲਬਰੋ (683), ਕੈਂਟਰਬਰੀ (3488) ), ਦੱਖਣੀ ਕੈਂਟਰਬਰੀ (318), ਦੱਖਣੀ (1439) ਅਤੇ ਪੱਛਮੀ ਤੱਟ (50) ਵਿੱਚ ਦਰਜ ਕੀਤੇ ਗਏ ਹਨ। 20 ਕੇਸਾਂ ਦੀ ਸਥਿਤੀ ਅਣਜਾਣ ਹੈ। ਮੰਗਲਵਾਰ ਨੂੰ ਸਰਹੱਦ ‘ਤੇ ਵੀ 34 ਨਵੇਂ ਮਾਮਲੇ ਸਾਹਮਣੇ ਆਏ ਹਨ।