ਪਿਛਲਾ ਸਾਲ ਯਾਨੀ ਕਿ 2023 ਨਿਊਜ਼ੀਲੈਂਡ ਦਾ ਰਿਕਾਰਡ ਪੱਧਰ ‘ਤੇ ਦੂਜਾ ਸਭ ਤੋਂ ਗਰਮ ਸਾਲ ਸੀ, NIWA ਨੇ ਆਪਣੇ ਸਾਲਾਨਾ ਜਲਵਾਯੂ ਸੰਖੇਪ ਵਿੱਚ ਇਸ ਸਬੰਧੀ ਖੁਲਾਸਾ ਕੀਤਾ ਹੈ। ਦੇਸ਼ ਭਰ ਦਾ ਔਸਤ ਤਾਪਮਾਨ 13.61 ਡਿਗਰੀ ਰਿਹਾ ਹੈ। ਸਲਾਨਾ ਤਾਪਮਾਨ ਔਸਤ ਤੋਂ ਉੱਪਰ ਸੀ (ਸਾਲਾਨਾ ਔਸਤ ਤੋਂ +0.51C ਤੋਂ +1.20C ਵੱਧ) ਜਾਂ ਔਸਤ ਤੋਂ ਵੱਧ ਸੀ (ਸਾਲਾਨਾ ਔਸਤ ਤੋਂ>1.20C ਵੱਧ) ਨਿਊਜ਼ੀਲੈਂਡ ਦੇ ਬਹੁਤੇ ਹਿੱਸੇ ਲਈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ, “ਸਾਲ ਦੌਰਾਨ ਬਹੁਤ ਜ਼ਿਆਦਾ ਮੀਂਹ ਪੈਣ ਦੀਆਂ ਘਟਨਾਵਾਂ ਦੇ ਬਾਵਜੂਦ 2023 ਨਿਊਜ਼ੀਲੈਂਡ ਦਾ ਰਿਕਾਰਡ ‘ਤੇ ਸਿਰਫ 21ਵਾਂ ਸਭ ਤੋਂ ਵੱਧ ਨਮੀ ਵਾਲਾ ਸਾਲ ਸੀ।” ਉੱਥੇ ਹੀ ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਸ ਹਫਤੇ ਵੀ ਗਰਮੀ ਕਾਫੀ ਪੈਣ ਦੀ ਸੰਭਾਵਨਾ ਹੈ। ਸਾਊਥ ਆਈਲੈਂਡ ‘ਚ ਇਸ ਹਫਤੇ ਗਰਮੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਸ ਦੌਰਾਨ ਕਈ ਇਲਾਕਿਆਂ ਵਿੱਚ ਤਾਪਮਾਨ 32 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ।
