[gtranslate]

ਖਤਰੇ ‘ਚ Ashes ਸੀਰੀਜ਼ 2021, ਇੰਗਲੈਂਡ ਦੇ ਖਿਡਾਰੀਆਂ ਨੇ ਦਿੱਤੀ ਬਾਈਕਾਟ ਦੀ ਧਮਕੀ

2021 ashes series

ਟੈਸਟ ਕ੍ਰਿਕਟ ਅਤੇ ਦੁਨੀਆ ਦੀਆ ਸਭ ਤੋਂ ਦਿਲਚਸਪ ਲੜੀਆਂ ਵਿੱਚੋਂ ਇੱਕ ‘ਐਸ਼ੇਜ਼’ ‘ਤੇ ਸੰਕਟ ਦੇ ਬੱਦਲ ਛਾਂ ਗਏ ਹਨ। ਮੀਡੀਆ ਰਿਪੋਰਟਸ ਵਿੱਚ ਦਾਅਵਾ ਕੀਤਾ ਜਾਂ ਰਿਹਾ ਹੈ ਕਿ ਇੰਗਲੈਂਡ ਦੇ ਚੋਟੀ ਦੇ ਖਿਡਾਰੀ ਇਸ ਸਾਲ ਦੇ ਅਖੀਰ ਵਿੱਚ ਆਸਟ੍ਰੇਲੀਆ ਵਿੱਚ ਹੋਣ ਵਾਲੀ ਐਸ਼ੇਜ਼ ਸੀਰੀਜ਼ ਦਾ ਬਾਈਕਾਟ ਕਰ ਸਕਦੇ ਹਨ। ਕਿਉਂਕਿ ਉਹ ਸਖਤ ਏਕਾਂਤਵਾਸ ਨਿਯਮਾਂ ਦੇ ਕਾਰਨ ਚਾਰ ਮਹੀਨਿਆਂ ਤੱਕ ਹੋਟਲ ਦੇ ਕਮਰਿਆਂ ਵਿੱਚ ਸੀਮਤ ਨਹੀਂ ਰਹਿਣਾ ਚਾਹੁੰਦੇ। ਇੱਕ ਕ੍ਰਿਕਟ ਵੈਬਸਾਈਟ ਦੇ ਅਨੁਸਾਰ, ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਅਜੇ ਵੀ ਆਪਣੇ ਚੋਟੀ ਦੇ ਖਿਡਾਰੀਆਂ ਨੂੰ ਭੇਜਣ ‘ਤੇ ਅੜੀ ਹੈ ਅਤੇ ਸੀਰੀਜ਼ ਨੂੰ ਮੁਲਤਵੀ ਕਰਨ ਬਾਰੇ ਨਹੀਂ ਸੋਚਿਆ ਹੈ। ਹਾਲਾਂਕਿ, ਇਸ ਕਾਰਨ ਸੀਨੀਅਰ ਖਿਡਾਰੀ ਅਤੇ ਸਹਿਯੋਗੀ ਸਟਾਫ ਨਰਾਜ਼ ਹੈ।

ਰਿਪੋਰਟ ਦੇ ਅਨੁਸਾਰ, ਟੀਮ ਅਤੇ ਈਸੀਬੀ ਅਧਿਕਾਰੀਆਂ ਦੇ ਵਿੱਚ ਗੱਲਬਾਤ ਦੇ ਬਾਅਦ, ਐਸ਼ੇਜ਼ਵਿੱਚ ਮੁਕਾਬਲਤਨ ਕਮਜ਼ੋਰ ਇੰਗਲੈਂਡ ਟੀਮ ਦੇ ਖੇਡਣ ਦੀ ਸੰਭਾਵਨਾ ਵੱਧ ਗਈ ਹੈ। ਖਿਡਾਰੀ ਈਸੀਬੀ ਦੇ ਰਵੱਈਏ ਤੋਂ ਪਰੇਸ਼ਾਨ ਹਨ ਕਿਉਂਕਿ ਇਸ ਨੇ ਉਨ੍ਹਾਂ ਦੇ ਦੌਰੇ ਨੂੰ ਅੰਸ਼ਕ ਜਾਂ ਪੂਰੀ ਤਰ੍ਹਾਂ ਮੁਲਤਵੀ ਕਰਨ ਦੀ ਉਨ੍ਹਾਂ ਦੀ ਮੰਗ ਨੂੰ ਸਖਤੀ ਨਾਲ ਨਕਾਰ ਦਿੱਤਾ ਗਿਆ ਹੈ।

Likes:
0 0
Views:
141
Article Categories:
Sports

Leave a Reply

Your email address will not be published. Required fields are marked *