ਨਿਊਜ਼ੀਲੈਂਡ ਦੇ ਸਿਹਤ ਵਿਭਾਗ ਦਾ ਹਾਲ ਜੱਗ ਜਾਹਿਰ ਹੈ। ਲਾਗਤਾਰ ਜ਼ਿਕਰ ਕੀਤਾ ਜਾਂਦਾ ਹੈ ਕਿ ਸਿਹਤ ਵਿਭਾਗ ਕਰਮਚਾਰੀਆਂ ਦੀ ਘਾਟ ਨਾਲ ਜੂਝ ਰਿਹਾ ਹੈ ਪਰ ਹੁਣ ਨਵੇਂ ਅੰਕੜਿਆਂ ਨੇ ਖੁਲਾਸਾ ਕੀਤਾ ਹੈ ਕਿ ਸਿਹਤ ਵਿਭਾਗ ਸਿਰਫ ਕਰਮਚਾਰੀਆਂ ਦੀ ਘਾਟ ਨਾਲ ਹੀ ਨਹੀਂ ਸਗੋਂ ਡਾਕਟਰਾਂ ਦੀ ਘਾਟ ਨਾਲ ਵੀ ਜੂਝ ਰਿਹਾ ਹੈ। ਅੰਕੜਿਆਂ ਅਨੁਸਾਰ ਇਸ ਮਹੀਨੇ ਦੇ ਸ਼ੁਰੂ ਵਿੱਚ 200,000 ਕੀਵੀ ਇੱਕ ਮਾਹਿਰ ਡਾਕਟਰ ਨਾਲ ਮੁਲਾਕਾਤ ਦੀ ਉਡੀਕ ਕਰ ਰਹੇ ਸਨ, ਜਦੋਂ ਕਿ ਹਜ਼ਾਰਾਂ ਹੋਰ ਸਰਜਰੀਆਂ ਦੀ ਉਡੀਕ ਕਰ ਰਹੇ ਸਨ।
ਨੈਲਸਨ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੂੰ ਹਰਨੀਆਂ ਦੇ ਆਪਰੇਸ਼ਨ ਲਈ ਪਹਿਲਾਂ 18 ਮਹੀਨੇ ਉਡੀਕ ਕਰਨੀ ਪਈ, ਕਿਸੇ ਕਾਰਨ ਕਰਕੇ ਉਹ ਆਪਰੇਸ਼ਨ ਮਿਥੀ ਤਾਰੀਕ ਤੇ ਨਾ ਕਰਵਾ ਸਕਿਆ ਤਾਂ ਦੁਬਾਰਾ ਉਨ੍ਹਾਂ ਅਪਾਇਂਟਮੈਂਟ ਲੈਣੀ ਪਈ ਅਤੇ 5 ਮਹੀਨੇ ਦਾ ਸਮਾਂ ਹੋਰ ਦੇ ਦਿੱਤਾ ਗਿਆ। ਹੁਣ ਸ਼ਸ਼ੀਕਾਂਤ ਦਾ ਦਰਦ ਨਾਲ ਬੁਰਾ ਹਾਲ ਹੈ ਤੇ ਅਜਿਹੇ ਹਜਾਰਾਂ-ਲੱਖਾਂ ਮਰੀਜ ਹਨ, ਜੋ ਇਸ ਵੇਲੇ ਆਪਣੇ ਇਲਾਜ ਲਈ ਉਡੀਕ ਕਰ ਰਹੇ ਹਨ।