ਨਿਊਜ਼ੀਲੈਂਡ ‘ਚ ਵੀ ਦਿਨੋਂ ਦਿਨ ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ। ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਏਅਰ ਨਿਊਜ਼ੀਲੈਂਡ ਦੇ 30 ਪਾਇਲਟਾਂ ਦੀ ਭਰਤੀ ਲਈ 2000 ਅਰਜ਼ੀਆਂ ਆਈਆਂ ਹਨ। ਅਹਿਮ ਗੱਲ ਹੈ ਕਿ 24-36 ਮਹੀਨਿਆਂ ਦੀ ਬਜਾਏ ਇਹ ਟ੍ਰੈਨਿੰਗ ਸਿਰਫ 14 ਮਹੀਨੇ ਦੀ ਹੋਵੇਗੀ। ਉੱਥੇ ਹੀ ਇਸ ਦੌਰਾਨ ਸਾਰੇ ਖਰਚੇ ਸਿਖਲਾਈ ਅਤੇ ਰਹਿਣ ਦੇ ਖਰਚਿਆਂ ਸਮੇਤ ਏਅਰਲਾਈਨ ਕਰੇਗੀ ਤਾਂ ਜੋ ਪਾਇਲਟ ਪੂਰੀ ਤਰ੍ਹਾਂ ਏ ਟੀ ਆਰ ਪਾਇਲਟ ਬਣ ਸਕੇ। ਏਅਰਲਾਈਨ ਨੇ ਕਿਹਾ, ਜਿਨ੍ਹਾਂ ਬਿਨੈਕਾਰਾਂ ਨੇ ਸ਼ਰਤਾਂ ਪੂਰੀਆਂ ਕੀਤੀਆਂ ਸਨ, ਉਨ੍ਹਾਂ ਨੂੰ ਔਨਲਾਈਨ ਯੋਗਤਾ ਟੈਸਟਾਂ ਅਤੇ ਇੰਟਰਵਿਊਆਂ ਨੂੰ ਪੂਰਾ ਕਰਨ ਲਈ ਸੱਦਾ ਦਿੱਤਾ ਗਿਆ ਹੈ।
![](https://www.sadeaalaradio.co.nz/wp-content/uploads/2024/07/WhatsApp-Image-2024-07-20-at-10.17.12-AM-950x534.jpeg)