ਆਸਟ੍ਰੇਲੀਆ ਦੇ ਮੈਲਬੋਰਨ ‘ਚ ਇੱਕ ਪੰਜਾਬੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਇੱਥੇ ਇੱਕ 2 ਸਾਲ ਦੇ ਜੁਗਾਦ ਸਿੰਘ ਦੀ ਤਲਾਅ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਜੁਗਾਦ ਸਿੰਘ ਦਾ ਅਗਲੇ ਮਹੀਨੇ ਜਨਮ ਦਿਨ ਸੀ ਪਰ ਉਸ ਤੋਂ ਪਹਿਲਾਂ ਪਰਿਵਾਰ ਨਾਲ ਇਹ ਮੰਦਭਾਗਾ ਭਾਣਾ ਵਾਪਰ ਗਿਆ। ਸਥਾਨਕ ਰਿਪੋਰਟਾਂ ਅਨੁਸਾਰ ਜੁਗਾਦ ਘਰ ਦੇ ਮਗਰ ਬਣੇ ਮੱਛੀਆਂ ਦੇ ਛੋਟੇ ਜਿਹੇ ਤਲਾਅ ‘ਚ ਡੁੱਬਣ ਕਾਰਨ ਬੇਹੋਸ਼ ਹੋ ਗਿਆ ਸੀ ਉਸਨੂੰ ਏਅਰਲਿਫਟ ਕਰਕੇ ਹਸਪਤਾਲ ਲੈ ਜਾਇਆ ਗਿਆ ਸੀ ਕੁੱਝ ਦਿਨਾਂ ਤੱਕ ਡਾਕਟਰਾਂ ਨੇ ਉਸਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ ਜਾਰੀ ਰੱਖੀ ਪਰ ਜੁਗਾਦ ਸਿੰਘ ਨੂੰ ਬਚਾਇਆ ਨਹੀਂ ਜਾ ਸਕਿਆ।
