ਪੂਰਬੀ ਮੈਲਬੋਰਨ ਤੋਂ ਇੱਕ ਹੈਰਾਨ ਤੇ ਪਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਕੰਮ ਤੋਂ ਡਿਊਟੀ ਖਤਮ ਕਰਕੇ ਰਾਤ ਵੇਲੇ ਘਰ ਜਾ ਰਹੇ ਕਲਾਈਡ ਨਾਰਥ ਦੇ ਰਿਹਾਇਸ਼ੀ ਪੰਜਾਬੀ ਨੌਜਵਾਨ ‘ਤੇ ਹਮਲਾ ਕੀਤਾ ਗਿਆ ਹੈ। ਇੱਕ ਸਥਾਨਕ ਰਿਪੋਰਟ ਮੁਤਾਬਿਕ ਕਾਰਜੈਕਿੰਗ ਦੀ ਕੋਸ਼ਿਸ਼ ਦੌਰਾਨ ਪੰਜਾਬੀ ਨੌਜਵਾਨ ‘ਤੇ ਚਾਕੂ ਨਾਲ ਜਾਨਲੇਵਾ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਥੇ ਇੱਕ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਇਸ ਵਾਰਦਾਤ ਨੂੰ ਮਹਿਲਾਵਾਂ ਦੇ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ। 2 ਮਹਿਲਾਵਾਂ ਜਿਨ੍ਹਾਂ ਦੀ ਉਮਰ 28 ਸਾਲ ਤੇ 33 ਸਾਲ ਹੈ ਉਨ੍ਹਾਂ ਨੇ ਮਨਪ੍ਰੀਤ ਦੀ ਗੱਡੀ ਰੁਕਵਾਕੇ ਉਸਦੀ ਗਰਦਨ ‘ਤੇ ਚਾਕੂ ਮਾਰੇ ਸਨ। ਘਟਨਾ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਰਾਹਗੀਰਾਂ ਨੇ ਹਸਪਤਾਲ ਪਹੁੰਚਾਇਆ ਸੀ। ਲਰਲੀਨ ਸਟਰੀਟ ‘ਤੇ ਵਾਪਰੀ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਦੋਵੇ ਮਹਿਲਾਵਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
