ਨਿਊਜ਼ੀਲੈਂਡ ਤੋਂ ਸਿੱਖ ਤੇ ਭਾਰਤੀ ਭਾਈਚਾਰੇ ਲਈ ਇੱਕ ਵੱਡੀ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਭਾਈਚਾਰੇ ਦੇ ਨੌਜਵਾਨਾਂ ਨੇ ਇੱਥੇ ਇੱਕੋ ਦਿਨ ‘ਚ 2 ਵੱਡੀਆਂ ਉਪਲੱਬਧੀਆਂ ਹਾਸਿਲ ਕੀਤੀਆਂ ਹਨ। ਦਰਅਸਲ ਇੱਕੋ ਦਿਨ 2 ਸਿੱਖ ਨੌਜਵਾਨ ਨਿਊਜ਼ੀਲੈਂਡ ਫੌਜ ‘ਚ ਭਰਤੀ ਹੋਏ ਹਨ। ਇੱਕ ਨੌਜਵਾਨ ਕ੍ਰਾਈਸਚਰਚ ਦਾ ਰਹਿਣ ਵਾਲਾ ਨਵਦੀਪ ਸਿੰਘ ਪੁੱਤਰ ਸਤਪਾਲ ਸਿੰਘ ਹੈ ਜਦਕਿ ਦੂਜਾ ਨੌਜਵਾਨ ਆਕਲੈਂਡ ਦਾ ਰਹਿਣ ਵਾਲਾ ਜਪਮਨ ਸਿੰਘ ਸਿੱਧੂ ਪੁੱਤਰ ਜਗਜੀਤ ਸਿੰਘ ਸਿੱਧੂ ਹੈ। ਅਹਿਮ ਗੱਲ ਹੈ ਕਿ ਪੰਜਾਬੀਆਂ ਨੂੰ ਪੂਰੀ ਦੁਨੀਆ ‘ਚ ਬਹਾਦਰੀ, ਵਫ਼ਾਦਾਰੀ ਤੇ ਸੇਵਾ ਭਾਵਨਾ ਲਈ ਜਾਣਿਆ ਜਾਂਦਾ ਹੈ ਤੇ ਹੁਣ ਇਨ੍ਹਾਂ ਦੋਵਾਂ ਸਿੱਖ ਨੌਜਵਾਨਾਂ ਦੀ ਨਿਊਜੀਲੈਂਡ ਫੌਜ ਵਿੱਚ ਭਰਤੀ ਦਰਸਾਉਂਦੀ ਹੈ ਕਿ ਪੰਜਾਬੀ ਜਿਸ ਸੋਹਣੇ ਦੇਸ਼ ਨਿਊਜੀਲੈਂਡ ਵਿੱਚ ਰਹਿ ਰਹੇ ਹਨ ਉਸ ਪ੍ਰਤੀ ਪੂਰੀ ਤਰ੍ਹਾਂ ਵਫਾਦਾਰ ਵੀ ਹਨ। ਇਸ ਉਪਲੱਬਧੀ ‘ਤੇ ਰੇਡੀਓ ਸਾਡੇ ਆਲਾ ਦੀ ਪੂਰੀ ਟੀਮ ਵੱਲੋਂ ਦੋਵਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਅਤੇ ਪੂਰੇ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਾਂ।
