ਨੌਰਥਲੈਂਡ ਵਿੱਚ ਅੱਜ ਰਾਤ ਵੱਖ-ਵੱਖ ਹਾਦਸਿਆਂ ਵਿੱਚ ਦੋ ਲੋਕਾਂ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਦੱਸਿਆ ਕਿ ਸ਼ਾਮ 5.40 ਵਜੇ ਦੇ ਕਰੀਬ ਰੁਕਾਕਾ ਦੇ ਵਨ ਟ੍ਰੀ ਪੁਆਇੰਟ ਆਰਡੀ ‘ਤੇ ਦੋ ਕਾਰਾਂ ਦੀ ਟੱਕਰ ਮਗਰੋਂ ਹਾਦਸੇ ਵਾਲੀ ਥਾਂ ‘ਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਹਾਦਸੇ ਵਿੱਚ ਦੂਜੇ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਗੰਭੀਰ ਕਰੈਸ਼ ਯੂਨਿਟ ਵੱਲੋਂ ਘਟਨਾ ਸਥਾਨ ਦੀ ਜਾਂਚ ਕੀਤੀ ਜਾ ਰਹੀ ਹੈ।
ਅੱਜ ਸ਼ਾਮ ਮਟੌਰੂ ਵਿੱਚ ਦੋ ਵਾਹਨਾਂ ਦੀ ਹੋਈ ਟੱਕਰ ਵਿੱਚ ਵੀ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਤ ਕਰੀਬ 8 ਵਜੇ ਪੀਪੀਵਾਈ ਰੋਡ ‘ਤੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ।