ਆਕਲੈਂਡ ਦੇ ਨਿਊਮਾਰਕੇਟ ਪੂਲ ਅਤੇ ਫਿਟਨੈਸ ਸੈਂਟਰ ਵਿੱਚ ਸ਼ਨੀਵਾਰ ਸ਼ਾਮ ਨੂੰ ਦੋ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਸੇਂਟ ਜੌਨ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 7.30 ਵਜੇ “ਇੱਕ ਘਟਨਾ” ਸਬੰਧੀ ਬੁਲਾਇਆ ਗਿਆ ਸੀ। ਦੋਵਾਂ ਮਰੀਜ਼ਾਂ ਨੂੰ ਆਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ ਹੈ। ਜ਼ਖਮੀ ਨੌਜਵਾਨਾਂ ਦੀ ਉਮਰ 20 ਤੋਂ 30 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।
