ਨਿਊਜ਼ੀਲੈਂਡ ਦੇ 2 ਵੱਡੇ ਬੈਂਕਾਂ ਨੇ ਦੇਸ਼ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਰਾਹਤ ਕਾਰਨ ਹੁਣ ਤੁਹਾਨੂੰ ਘਰ ਬਣਾਉਣਾ ਲਈ ਵੀ ਜਿਆਦਾ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ। ਦਰਅਸਲ ਨਿਊਜ਼ੀਲੈਂਡ ਦੇ 2 ਵੱਡੇ ਬੈਂਕਾਂ ਨੇਵਿਆਜ ਦਰਾਂ ‘ਚ ਕਟੌਤੀ ਕਰਨ ਦਾ ਫੈਸਲਾ ਲਿਆ ਹੈ। BNZ ਨੇ 6 ਮਹੀਨੇ ‘ਤੇ ਇੱਕ ਸਾਲ ਫਿਕਸਡ ਰੇਟ ਨੂੰ 7.24 ਫੀਸਦੀ ਤੋਂ ਘਟਾ 7.14 ਫੀਸਦੀ ਕਰ ਦਿੱਤਾ ਹੈ ਜਦਕਿ ਕੀਵੀਬੈਂਕ ਨੇ ਸਪੈਸ਼ਲ 1 ਸਾਲ ਦੀ ਰੇਟ ਘਟਾਕੇ 6.99 ਫੀਸਦੀ ਕਰ ਦਿੱਤੀ ਹੈ। ਹਾਲਾਂਕਿ ਇਹ ਉਨ੍ਹਾਂ ਕਰਜਦਾਰਾਂ ਲਈ ਹੀ ਉਪਲਬਧ ਹੋਏਗੀ, ਜੋ 20 ਫੀਸਦੀ ਤੋਂ ਵਧੇਰੇ ਇਕੁਇਟੀ ਦੀ ਹਿੱਸੇਦਾਰੀ ਕਰਨਗੇ।
![2 big banks have given a big relief](https://www.sadeaalaradio.co.nz/wp-content/uploads/2024/05/89d06b2f-ec9a-4fdb-bf22-e6b98d64daa2-950x534.jpg)