ਟੈਸਟ ਅਤੇ ਵਨਡੇ ਸੀਰੀਜ਼ ‘ਚ ਹਾਰ ਨਾਲ ਸ਼ੁਰੂਆਤ ਕਰਨ ਵਾਲੀ ਵੈਸਟਇੰਡੀਜ਼ ਨੇ ਆਖਿਰਕਾਰ ਟੀ-20 ਸੀਰੀਜ਼ ‘ਚ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਤ੍ਰਿਨੀਦਾਦ ‘ਚ ਖੇਡੇ ਗਏ ਪਹਿਲੇ ਟੀ-20 ਮੈਚ ‘ਚ ਦੋਵਾਂ ਟੀਮਾਂ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ ਅਤੇ ਚੰਗੀ ਸ਼ੁਰੂਆਤ ਦਾ ਫਾਇਦਾ ਉਠਾਉਣ ‘ਚ ਨਾਕਾਮ ਰਹੇ। ਨਤੀਜਾ ਇਹ ਨਿਕਲਿਆ ਕਿ ਟੀਮ ਇੰਡੀਆ ਵੈਸਟਇੰਡੀਜ਼ ਤੋਂ ਮਿਲੇ ਸਿਰਫ 150 ਦੌੜਾਂ ਦੇ ਟੀਚੇ ਨੂੰ ਹਾਸਿਲ ਨਹੀਂ ਕਰ ਸਕੀ ਅਤੇ 4 ਦੌੜਾਂ ਨਾਲ ਹਾਰ ਗਈ। ਯੁਵਾ ਬੱਲੇਬਾਜ਼ ਤਿਲਕ ਵਰਮਾ ਨੇ ਆਪਣਾ ਡੈਬਿਊ ਕਰਦੇ ਹੋਏ ਟੀਮ ਇੰਡੀਆ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਪਰ ਵੈਸਟਇੰਡੀਜ਼ ਦੀ ਬਿਹਤਰੀਨ ਗੇਂਦਬਾਜ਼ੀ ਦੇ ਸਾਹਮਣੇ ਬਾਕੀ ਬੱਲੇਬਾਜ਼ ਡੰਗ ਟਪਾਉਂਦੇ ਰਹੇ। ਹਾਰਦਿਕ ਪਾਂਡਿਆ ਦੀ ਕਪਤਾਨੀ ਵਿੱਚ ਟੀ-20 ਕ੍ਰਿਕਟ ਵਿੱਚ ਭਾਰਤ ਦੀ ਇਹ ਸਿਰਫ਼ ਤੀਜੀ ਹਾਰ ਹੈ।
