ਬੁੱਧਵਾਰ ਨੂੰ ਕਮਿਊਨਿਟੀ ਵਿੱਚ 194 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ, ਸਿਹਤ ਮੰਤਰਾਲੇ ਨੇ ਇੰਨ੍ਹਾਂ ਅੰਕੜਿਆਂ ਦੀ ਪੁਸ਼ਟੀ ਕੀਤੀ ਹੈ। ਨਵੇਂ ਕੇਸ ਆਕਲੈਂਡ (180), ਵਾਈਕਾਟੋ (5), ਨੌਰਥਲੈਂਡ (3) ਅਤੇ ਲੇਕਸ (6) ਵਿੱਚੋਂ ਸਾਹਮਣੇ ਆਏ ਹਨ। ਜਦਕਿ ਇੱਕ ਹੋਰ ਮੌਤ ਹੋਈ ਹੈ। ਇੱਕ 60 ਸਾਲਾਂ ਵਿਅਕਤੀ ਜੋ ਨੌਰਥ ਸ਼ੋਰ ਹਸਪਤਾਲ ਵਿੱਚ ਸੀ ਉਸਦੀ ਮੌਤ ਦੀ ਵੀ ਘੋਸ਼ਣਾ ਕੀਤੀ ਗਈ ਹੈ।
ਮੰਤਰਾਲੇ ਨੇ ਇਹ ਵੀ ਕਿਹਾ ਕਿ ਆਕਲੈਂਡ (83), ਨੌਰਥਲੈਂਡ (1) ਅਤੇ ਵਾਈਕਾਟੋ (4) ਵਿੱਚ ਵਾਇਰਸ ਨਾਲ ਪੀੜਤ ਕੁੱਲ 88 ਲੋਕ ਹਸਪਤਾਲ ਵਿੱਚ ਹਨ। ਇਨ੍ਹਾਂ ਵਿੱਚੋਂ ਸੱਤ ਕੇਸ ਆਈਸੀਯੂ ਜਾਂ ਐਚਡੀਯੂ ਵਿੱਚ ਹਨ। ਬੁੱਧਵਾਰ ਦੇ 194 ਮਾਮਲਿਆਂ ਵਿੱਚੋਂ, 146 ਮਹਾਂਮਾਰੀ ਵਿਗਿਆਨਕ ਤੌਰ ‘ਤੇ ਜੁੜੇ ਹੋਏ ਹਨ। ਇਸਦਾ ਮਤਲਬ ਹੈ ਕਿ 48 ਨੂੰ ਅਜੇ ਵੀ ਲਿੰਕ ਕਰਨ ਦੀ ਲੋੜ ਹੈ। ਮੰਗਲਵਾਰ ਨੂੰ, ਇੱਕ ਹੋਰ ਮੌਤ ਦੇ ਨਾਲ, ਭਾਈਚਾਰੇ ਵਿੱਚ ਰਿਕਾਰਡ 222 ਮਾਮਲੇ ਦਰਜ ਕੀਤੇ ਗਏ ਸਨ।