ਵੀਰਵਾਰ ਨੂੰ 178 ਨਵੇਂ ਕਮਿਊਨਿਟੀ ਕੋਵਿਡ -19 ਮਾਮਲੇ ਸਾਹਮਣੇ ਆਏ ਹਨ, ਨਿਊਜ਼ੀਲੈਂਡ ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਆਕਲੈਂਡ (149), ਵਾਈਕਾਟੋ (16), ਨੌਰਥਲੈਂਡ (2), ਬੇ ਆਫ ਪਲੇਨਟੀ (9), ਰੋਟੋਰੂਆ (1) ਅਤੇ ਪਾਹੀਆਟੂਆ (1) ਵਿੱਚ ਮਾਮਲਾ ਸਾਹਮਣੇ ਆਇਆ ਹੈ। ਜਦਕਿ ਵਾਇਰਸ ਨਾਲ ਇੱਕ ਮੌਤ ਵੀ ਹੋਈ ਹੈ। ਬੁੱਧਵਾਰ ਦੁਪਹਿਰ ਨੂੰ ਆਕਲੈਂਡ ਸਿਟੀ ਹਸਪਤਾਲ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ।
ਪੂਰੇ ਉੱਤਰੀ ਟਾਪੂ ਵਿੱਚ ਕੁੱਲ 77 ਲੋਕ ਵਾਇਰਸ ਕਾਰਨ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ ਅੱਠ ਤੀਬਰ ਦੇਖਭਾਲ ਜਾਂ ਉੱਚ ਨਿਰਭਰਤਾ ਯੂਨਿਟ ਅਧੀਨ ਹਨ। ਵੀਰਵਾਰ ਦੇ 178 ਮਾਮਲਿਆਂ ਵਿੱਚੋਂ, 96 ਨੂੰ ਜੋੜਿਆ ਗਿਆ ਹੈ, ਭਾਵ 82 ਅਜੇ ਬਾਕੀ ਹਨ। ਬੁੱਧਵਾਰ ਨੂੰ ਨਿਊਜ਼ੀਲੈਂਡ ‘ਚ 215 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਸੀ।