ਸੋਮਵਾਰ ਨੂੰ ਕਮਿਊਨਿਟੀ ਵਿੱਚ 173 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ, ਨਿਊਜ਼ੀਲੈਂਡ ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਨਵੇਂ ਕੇਸਾਂ ਵਿੱਚੋਂ 163 ਆਕਲੈਂਡ ਵਿੱਚ, ਸੱਤ ਵਾਈਕਾਟੋ ਵਿੱਚ, ਦੋ ਨੌਰਥਲੈਂਡ ਵਿੱਚ ਅਤੇ ਇੱਕ ਲੇਕਸ ਜ਼ਿਲ੍ਹੇ ਵਿੱਚ ਦਰਜ ਕੀਤਾ ਗਿਆ ਹੈ। ਲੇਕਸ ਡਿਸਟ੍ਰਿਕਟ ਵਿੱਚ ਨਵਾਂ ਕੇਸ ਟੌਪੋ ਵਿੱਚ ਹੈ ਅਤੇ ਵਿਅਕਤੀ ਇੱਕ ਜਾਣੇ-ਪਛਾਣੇ ਕੇਸ ਦਾ ਘਰੇਲੂ ਸੰਪਰਕ ਹੈ। ਉਹ ਘਰ ਵਿੱਚ ਏਕਾਂਤਵਾਸ ਹੈ।
ਲੇਕਸ ਡਿਸਟ੍ਰਿਕਟ ਵਿੱਚ ਸੋਮਵਾਰ ਨੂੰ ਕੁੱਲ ਸੱਤ ਕੇਸ ਸਾਹਮਣੇ ਆਏ ਹਨ- ਰੋਟੋਰੂਆ ਵਿੱਚ ਦੋ ਅਤੇ ਟੌਪੋ ਵਿੱਚ ਪੰਜ ਮਾਮਲੇ ਸਾਹਮਣੇ ਆਏ ਹਨ। ਨਵੀਨਤਮ ਟੌਪੋ ਕੇਸ ਮੰਗਲਵਾਰ ਦੇ ਕੋਵਿਡ -19 ਨੰਬਰਾਂ ਵਿੱਚ ਜੋੜਿਆ ਜਾਵੇਗਾ। ਸੋਮਵਾਰ ਤੱਕ ਵਾਇਰਸ ਨਾਲ ਪੀੜਤ ਕੁੱਲ 90 ਲੋਕ ਹਸਪਤਾਲ ਵਿੱਚ ਹਨ, ਸੱਤ ਆਈਸੀਯੂ ਜਾਂ ਐਚਡੀਯੂ ਵਿੱਚ ਹਨ।