ਸ਼ਨੀਵਾਰ ਨੂੰ ਕਮਿਊਨਿਟੀ ਵਿੱਚ 172 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ, ਨਿਊਜ਼ੀਲੈਂਡ ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਨਵੇਂ ਕੇਸਾਂ ਵਿੱਚੋਂ, 148 ਆਕਲੈਂਡ ਵਿੱਚ, 12 ਵਾਈਕਾਟੋ ਵਿੱਚ, ਚਾਰ ਨੌਰਥਲੈਂਡ ਵਿੱਚ, ਤਿੰਨ ਬੇ ਆਫ ਪਲੇਨਟੀ ਵਿੱਚ, ਚਾਰ ਲੇਕਸ ਜ਼ਿਲ੍ਹੇ ਵਿੱਚ ਅਤੇ ਇੱਕ ਵੈਲਿੰਗਟਨ ਵਿੱਚ ਦਰਜ ਕੀਤਾ ਗਿਆ ਹੈ। ਇਸ ਸਮੇਂ 70 ਕੇਸ ਹਸਪਤਾਲ ਵਿੱਚ ਹਨ।
ਜਿਨ੍ਹਾਂ ‘ਚ ਆਕਲੈਂਡ ਵਿੱਚ 68, ਨੌਰਥਲੈਂਡ ਅਤੇ ਵਾਈਕਾਟੋ ‘ਚ 1-1 ਮਾਮਲਾ ਹੈ। ਪੰਜ ਕੇਸ ਆਈਸੀਯੂ ਜਾਂ ਐਚਡੀਯੂ ਅਧੀਨ ਹਨ। ਬੀਤੇ ਦਿਨ ਸ਼ੁੱਕਰਵਾਰ ਨੂੰ, ਭਾਈਚਾਰੇ ਵਿੱਚ 198 ਮਾਮਲੇ ਸਾਹਮਣੇ ਆਏ ਸੀ।