ਵੀਰਵਾਰ ਨੂੰ ਕਮਿਊਨਿਟੀ ਵਿੱਚ 172 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ, ਨਿਊਜ਼ੀਲੈਂਡ ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਨਵੇਂ ਕੇਸ ਆਕਲੈਂਡ (142), ਵਾਈਕਾਟੋ (15), ਬੇ ਆਫ ਪਲੇਨਟੀ (1), ਲੇਕਸ (2), ਮਾਨਾਵਾਟੂ (1) ਅਤੇ ਨੈਲਸਨ-ਤਸਮਾਨ (9) ਵਿੱਚ ਦਰਜ ਕੀਤੇ ਗਏ ਹਨ। ਇਸ ਸਮੇਂ ਵਾਇਰਸ ਨਾਲ ਪੀੜਤ ਕੁੱਲ 86 ਲੋਕ ਹਸਪਤਾਲ ਵਿੱਚ ਹਨ, ਨੌਂ ਇੰਟੈਂਸਿਵ ਕੇਅਰ ਜਾਂ ਉੱਚ ਨਿਰਭਰਤਾ ਯੂਨਿਟ ਅਧੀਨ ਹਨ। ਹਸਪਤਾਲ ਵਿੱਚ ਦਾਖਲ ਜ਼ਿਆਦਾਤਰ ਲੋਕ ਆਕਲੈਂਡ ਵਿੱਚ ਹਨ।
ਹਸਪਤਾਲ ‘ਚ ਦਾਖਲ ਲੋਕਾਂ ਦੀ ਗਿਣਤੀ ਬੁੱਧਵਾਰ ਤੋਂ ਥੋੜ੍ਹੀ ਵਧੀ ਹੈ। ਵੀਰਵਾਰ ਦੇ 172 ਮਾਮਲਿਆਂ ਵਿੱਚੋਂ, ਸਿਰਫ 55 ਮਹਾਂਮਾਰੀ ਵਿਗਿਆਨਕ ਤੌਰ ‘ਤੇ ਜੁੜੇ ਹੋਏ ਹਨ, ਜਦਕਿ 117 ਅਜੇ ਵੀ ਜੋੜੇ ਜਾਣੇ ਹਨ। ਇਸ ਤੋਂ ਪਹਿਲਾ ਬੁੱਧਵਾਰ ਨੂੰ, 146 ਕਮਿਊਨਿਟੀ ਕੇਸਾਂ ਦੀ ਪੁਸ਼ਟੀ ਕੀਤੀ ਗਈ ਸੀ।