ਨਿਊਜ਼ੀਲੈਂਡ ਸਿਹਤ ਮੰਤਰਾਲੇ ਦੇ ਵੱਲੋ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਕਮਿਊਨਿਟੀ ਵਿੱਚ 163 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ। ਆਕਲੈਂਡ ਵਿੱਚ 159 ਅਤੇ ਵਾਈਕਾਟੋ ਵਿੱਚ ਚਾਰ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੇ ਨਾਲ ਹੀ ਆਕਲੈਂਡ ਵਿੱਚ ਇੱਕ ਮੌਤ ਵੀ ਹੋਈ ਹੈ। ਪਬਲਿਕ ਹੈਲਥ ਦੇ ਡਾਇਰੈਕਟਰ ਕੈਰੋਲਿਨ ਮੈਕਲਨੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਮੈਕਲਨੇ ਨੇ ਵੇਲਿੰਗਟਨ ਵਿੱਚ ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਦੇ ਨਾਲ ਦੁਪਹਿਰ 1 ਵਜੇ ਬ੍ਰੀਫਿੰਗ ਵਿੱਚ ਅਪਡੇਟ ਅੰਕੜੇ ਸਾਂਝੇ ਕੀਤੇ ਹਨ। ਸ਼ੁੱਕਰਵਾਰ ਨੂੰ ਰਿਪੋਰਟ ਕੀਤੀ ਗਈ ਤਾਜ਼ਾ ਮੌਤ ਇੱਕ ਵਿਅਕਤੀ ਹੈ ਜੋ ਕੋਵਿਡ -19 ਤੋਂ ਕਾਰਨ ਘਰ ਵਿੱਚ ਆਪਣੇ ਆਪ ਨੂੰ ਏਕਾਂਤਵਾਸ ਕਰ ਰਿਹਾ ਸੀ।
ਇਸ ਹਫ਼ਤੇ ਇਹ ਦੂਜੀ ਮੌਤ ਹੈ ਜੋ ਘਰ ਵਿੱਚ ਆਪਣੇ ਆਪ ਨੂੰ ਏਕਾਂਤਵਾਸ ਕਰ ਰਿਹਾ ਸੀ, ਹਾਲਾਂਕਿ ਰੌਬਰਟਸਨ ਨੇ ਜ਼ੋਰ ਦਿੱਤਾ ਕਿ ਦੋਵਾਂ ਮੌਤਾਂ ਦੀ ਅਜੇ ਤੱਕ ਕੋਵਿਡ ਨਾਲ ਸਬੰਧਿਤ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਡੈਲਟਾ ਪ੍ਰਕੋਪ ਦੇ ਕੁੱਲ ਕੇਸਾਂ ਦੀ ਗਿਣਤੀ ਹੁਣ 4034 ਹੋ ਗਈ ਹੈ ਜਿਨ੍ਹਾਂ ਵਿੱਚੋਂ 1723 ਠੀਕ ਹੋ ਚੁੱਕੇ ਹਨ। ਇਸ ਸਮੇਂ ਹਸਪਤਾਲਾਂ ਵਿੱਚ ਵਰਤਮਾਨ ਵਿੱਚ ਰਿਕਾਰਡ-ਉੱਚ 69 ਮਰੀਜ਼ ਹਨ; ਮਿਡਲਮੋਰ ਹਸਪਤਾਲ ਵਿੱਚ 23, ਆਕਲੈਂਡ ਹਸਪਤਾਲ ਵਿੱਚ 26, ਨੌਰਥ ਸ਼ੋਰ ਹਸਪਤਾਲ ਵਿੱਚ 18 ਅਤੇ ਵੇਟਾਕੇਰੇ ਵਿੱਚ ਇੱਕ ਕੇਸ। ਵਾਈਕਾਟੋ ਹਸਪਤਾਲ ਵਿੱਚ ਵੀ ਇੱਕ ਮਾਮਲਾ ਹੈ। ਇਨ੍ਹਾਂ ਵਿੱਚੋਂ ਛੇ ਕੇਸ ਆਈਸੀਯੂ ਜਾਂ ਐਚਡੀਯੂ ਵਿੱਚ ਹਨ।