ਅਕਸਰ ਹੀ ਆਪਣੇ ਫੈਸਲਿਆਂ ਕਾਰਨ ਚਰਚਾ ‘ਚ ਰਹਿਣ ਵਾਲੀ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਇੱਕ ਅਹਿਮ ਕਦਮ ਚੁੱਕਿਆ ਹੈ। ਦਰਅਸਲ 2021 ਰੈਜੀਡੈਂਸੀ ਵੀਜਾ ਤਹਿਤ ਲਗਾਈਆਂ ਗਈਆਂ 80 ਫੀਸਦੀ ਫਾਈਲਾਂ ਦੀ ਪ੍ਰੋਸੈਸਿੰਗ ਪੂਰੀ ਹੋ ਗਈ ਹੈ। ਇਸ ਪ੍ਰੋਸੈਸਿੰਗ ਦੇ ਪੂਰੇ ਹੋਣ ਕਾਰਨ 160,000 ਨਿਊਜੀਲੈਂਡ ਵਾਸੀ ਪੱਕੀ ਰਿਹਾਇਸ਼ ਵਾਲੇ ਹੋ ਗਏ ਹਨ। ਇਮੀਗ੍ਰੇਸ਼ਨ ਨਾਲ ਜੁੜੀ ਇਹ ਜਾਣਕਾਰੀ ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਨੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰੈਜੀਡੈਂਸੀ ਵੀਜਾ ਵਿਦੇਸ਼ੀ ਕਾਮਿਆਂ ਦੀ ਕਮੀ ਨੂੰ ਦੂਰ ਕਰਨ ਲਈ ਕਾਫੀ ਸਹਾਇਕ ਸਿੱਧ ਹੋਇਆ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਤੋਂ ਬਾਅਦ ਨਿਊਜੀਲੈਂਡ ‘ਚ ਵਿਦੇਸ਼ੀ ਕਰਮਚਾਰੀਆਂ ਦੀ ਭਾਰੀ ਕਮੀ ਆ ਗਈ ਸੀ। ਮੀਡੀਆ ਰਿਪੋਰਟਾਂ ਅਨੁਸਾਰ ਜੋ 160,000 ਮੁਹਾਰਤ ਹਾਸਿਲ ਕਾਮੇ ਇਸ ਸ਼੍ਰੇਣੀ ਤਹਿਤ ਪੱਕੇ ਹੋਏ ਹਨ, ਉਨ੍ਹਾਂ ਵਿੱਚ ਸਭ ਤੋਂ ਜਿਆਦਾ, ਨਰਸਾਂ, ਚਾਈਲਡਹੁੱਡ ਐਜੁਕੇਸ਼ਨ ਟੀਚਰ, ਸੋਫਟਵੇਅਰ ਇੰਜੀਨੀਅਰ, ਪ੍ਰਾਇਮਰੀ ਸਕੂਲ ਟੀਚਰ ਹਨ।