ਐਤਵਾਰ ਨੂੰ ਆਕਲੈਂਡ ‘ਚ ਸਪੀਡ ਸੀਮਾ ਤੋਂ ਵੱਧ ਅਤੇ ਰੈੱਡ ਲਾਈਟਾਂ ਜੰਪ ਕਰਨ ਕਾਰਨ Dirt ਬਾਈਕ ਸਵਾਰਾਂ ਦੇ ਕਾਫਲੇ ਨੂੰ ਰੋਕ ਗ੍ਰਿਫਤਾਰ ਕੀਤਾ ਗਿਆ ਹੈ। ਕਾਉਂਟੀਜ਼ ਮੈਨੂਕਾਉ ਜ਼ਿਲ੍ਹਾ ਰੋਕਥਾਮ ਮੈਨੇਜਰ, ਇੰਸਪੈਕਟਰ ਮਾਰਕ ਚਾਈਵਰਸ ਨੇ ਕਿਹਾ ਕਿ ਪੁਲਿਸ ਨੂੰ ਸਭ ਤੋਂ ਪਹਿਲਾਂ ਦੁਪਹਿਰ 2.30 ਵਜੇ ਓਟਾਰਾ ਖੇਤਰ ਵਿੱਚ ਬਾਈਕ ਸਵਾਰਾਂ ਬਾਰੇ ਸੁਚੇਤ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਗਰੁੱਪ ਨੇ ਸ਼ਹਿਰ ਦੇ ਕੁਝ ਹਿੱਸਿਆਂ ਵਿੱਚੋਂ ਲਗਭਗ 70 ਕਿਲੋਮੀਟਰ ਦਾ ਸਫ਼ਰ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਸੜਕ ‘ਤੇ dirt bike ਦੀ ਸਵਾਰੀ ਕਰਨਾ ਗੈਰ-ਕਾਨੂੰਨੀ ਹੈ ਜਦੋਂ ਤੱਕ ਇਹ ਸੜਕ ਦੇ ਯੋਗ ਨਹੀਂ ਹੈ ਅਤੇ ਇਸਦਾ ਮੌਜੂਦਾ ਵਾਰੰਟ ਅਤੇ ਰਜਿਸਟਰੇਸ਼ਨ ਨਹੀਂ ਹੈ। ਦੋ ਨੌਜਵਾਨਾਂ ਸਮੇਤ 16 ਲੋਕਾਂ ਨੂੰ ਖ਼ਤਰਨਾਕ ਢੰਗ ਨਾਲ ਗੱਡੀ ਚਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ 12 ਬਾਈਕ, ਦੋ ਕਾਰਾਂ ਅਤੇ ਇੱਕ ਕਵਾਡ ਬਾਈਕ ਜ਼ਬਤ ਕੀਤੀਆਂ ਗਈਆਂ ਸਨ।
