ਨਿਊਜ਼ੀਲੈਂਡ ‘ਚ ਐਤਵਾਰ ਦੀ ਅੱਧੀ ਰਾਤ ਤੋਂ ਪੂਰੇ ਹਫ਼ਤੇ ਵਿੱਚ ਕੋਵਿਡ -19 ਦੇ 14,657 ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ ਵਾਇਰਸ ਕਾਰਨ 43 ਹੋਰ ਮੌਤਾਂ ਹੋਈਆਂ ਹਨ। ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਹੁਣ 2893 ਹੋ ਗਈ ਹੈ। ਇਸ ਤੋਂ ਇਲਾਵਾ ਐਤਵਾਰ ਅੱਧੀ ਰਾਤ ਤੱਕ ਹਸਪਤਾਲ ਵਿੱਚ 247 ਮਰੀਜ਼ ਸਨ, ਜਿਨ੍ਹਾਂ ਵਿੱਚੋਂ ਅੱਠ ਗੰਭੀਰ ਦੇਖਭਾਲ ਵਿੱਚ ਸਨ। ਕੇਸਾਂ ਦੀ ਸੱਤ ਦਿਨਾਂ ਦੀ ਰੋਲਿੰਗ ਔਸਤ 1891 ਸੀ। ਪਿਛਲੇ ਹਫ਼ਤੇ ਕੋਰੋਨਾ ਦੇ 11,739 ਨਵੇਂ ਕੇਸ ਸਾਹਮਣੇ ਆਏ ਸਨ, ਅਤੇ ਹੋਰ 58 ਮੌਤਾਂ ਵਾਇਰਸ ਕਾਰਨ ਹੋਈਆਂ ਸਨ। ਉੱਥੇ ਹੀ ਪਿਛਲੇ ਹਫ਼ਤੇ ਦੇ ਬਜਟ 2023 ਦੀ ਘੋਸ਼ਣਾ ਵਿੱਚ, ਮਾਓਰੀ ਅਤੇ ਪ੍ਰਸ਼ਾਂਤ ਦੇ ਲੋਕਾਂ ਲਈ ਕੋਵਿਡ-19 ਟੀਕਾਕਰਨ ਅਤੇ ਸਕ੍ਰੀਨਿੰਗ ਕਵਰੇਜ ਨੂੰ ਵਧਾਉਣ ਲਈ $20 ਮਿਲੀਅਨ ਅਲਾਟ ਕੀਤੇ ਗਏ ਸਨ।
![14657 new cases of covid](https://www.sadeaalaradio.co.nz/wp-content/uploads/2023/05/c255df16-92b6-4a30-9c22-00c498165a5c-950x499.jpg)