ਪਿਛਲੇ 48 ਘੰਟਿਆਂ ਵਿੱਚ ਆਕਲੈਂਡ ਵਿੱਚ ਵਾਹਨ ਚੋਰੀ ਕਰਨ ਦੀਆਂ ਤਿੰਨ ਵੱਖ-ਵੱਖ ਘਟਨਾਵਾਂ ਤੋਂ ਬਾਅਦ ਚੌਦਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵੇਟਮਾਟਾ ਈਸਟ ਰਿਲੀਵਿੰਗ ਏਰੀਆ ਕਮਾਂਡਰ, ਇੰਸਪੈਕਟਰ ਮਾਈਕਲ ਰਿਕਾਰਡਸ ਵੱਲੋਂ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਅੱਧੀ ਰਾਤ ਤੋਂ ਪਹਿਲਾਂ ਮਾਊਂਟ ਵੈਲਿੰਗਟਨ ਵਿੱਚ ਚੋਰੀ ਦੀ ਵਾਰਦਾਤ ਵਾਪਰੀ ਸੀ। ਸੀਨੀਅਰ ਸਾਰਜੈਂਟ ਸਟੀਵ ਐਲਬਰੇ ਕਾਉਂਟੀਜ਼ ਮੈਨੂਕਾਉ ਵੈਸਟ ਦੇ ਰਿਸਪਾਂਸ ਮੈਨੇਜਰ ਨੇ ਕਿਹਾ ਕਿ ਇਸ ਚੋਰੀ ਸਬੰਧੀ ਪੁਲਿਸ ਨੇ ਪੰਜ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਸੀ। ਜਿਨ੍ਹਾਂ ਪੰਜਾਂ ਵਿੱਚੋਂ ਚਾਰ ਦੀ ਉਮਰ 13 ਸਾਲ ਸੀ, ਅਤੇ ਸਾਰਿਆਂ ਨੂੰ ਯੂਥ ਏਡ ਲਈ ਭੇਜਿਆ ਗਿਆ ਹੈ।” ਉੱਥੇ ਹੀ North Shore ‘ਚ ਚੋਰੀ ਦੇ ਮਾਮਲੇ ‘ਚ ਦੋ 14 ਸਾਲ ਦੇ ਬੱਚਿਆਂ ਅਤੇ ਇੱਕ 15 ਸਾਲ ਦੇ ਬੱਚੇ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
