ਵੈਭਵ ਸੂਰਿਆਵੰਸ਼ੀ ਨੇ ਗੁਜਰਾਤ ਟਾਈਟਨਸ ਖਿਲਾਫ ਖੇਡੇ ਮੈਚ ਵਿੱਚ ਤੂਫਾਨੀ ਪਾਰੀ ਖੇਡ ਇਤਿਹਾਸ ਰਚਿਆ ਹੈ। ਇਸ 14 ਸਾਲ ਦੇ ਮੁੰਡੇ ਨੇ ਸਿਰਫ਼ 35 ਗੇਂਦਾਂ ਵਿੱਚ ਸੈਂਕੜਾ ਬਣਾਇਆ ਹੈ। ਇਸ ਸੈਂਕੜੇ ਦੇ ਨਾਲ ਵੈਭਵ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ 100 ਦੌੜਾਂ ਬਣਾਉਣ ਵਾਲਾ ਭਾਰਤੀ ਖਿਡਾਰੀ ਬਣ ਗਿਆ ਹੈ। ਇੰਨਾਂ ਹੀ ਨਹੀਂ ਵੈਭਵ ਨੇ ਸਭ ਤੋਂ ਛੋਟੀ ਉਮਰ ‘ਚ IPL 100 ‘ਚ ਦੌੜਾਂ ਬਣਾਉਣ ਦਾ ਰਿਕਾਰਡ ਵੀ ਬਣਾਇਆ ਹੈ।
ਵੈਭਵ ਸੂਰਿਆਵੰਸ਼ੀ ਨੇ ਇਸ ਆਈਪੀਐਲ ਸੀਜ਼ਨ ਦਾ ਵੀ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਇਆ। ਵੈਭਵ ਨੇ ਸਿਰਫ਼ 17 ਗੇਂਦਾਂ ਵਿੱਚ ਅਰਧ ਸੈਂਕੜਾ ਬਣਾਇਆ। ਇਸ ਤੋਂ ਬਾਅਦ ਵੀ ਇਸ 14 ਸਾਲ ਦੇ ਖਿਡਾਰੀ ਦੇ ਬੱਲੇ ਤੋਂ ਦੌੜਾਂ ਦੀ ਰਫ਼ਤਾਰ ਘੱਟ ਨਹੀਂ ਹੋਈ। ਵੈਭਵ ਨੇ ਅਗਲੀਆਂ 18 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਵੈਭਵ ਨੇ ਸਿਰਫ਼ 35 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਸ ਸੈਂਕੜੇ ਦੇ ਨਾਲ, ਵੈਭਵ ਨੇ ਆਈਪੀਐਲ ਦੇ ਇਤਿਹਾਸ ਵਿੱਚ ਦੂਜਾ ਸਭ ਤੋਂ ਤੇਜ਼ ਸੈਂਕੜਾ ਲਗਾਇਆ ਹੈ। ਵੈਭਵ ਸੂਰਿਆਵੰਸ਼ੀ ਤੋਂ ਅੱਗੇ ਸਿਰਫ਼ ਕ੍ਰਿਸ ਗੇਲ ਹੈ, ਜਿਸਨੇ 30 ਗੇਂਦਾਂ ਵਿੱਚ ਸੈਂਕੜਾ ਲਗਾਇਆ।