ਆਕਲੈਂਡ ਦੇ ਮੈਕਡੋਨਲਡਜ਼ ਰੈਸਟੋਰੈਂਟ ਨੇੜੇ 12 ਸਾਲਾ ਲੜਕੀ ‘ਤੇ ਕਥਿਤ ਤੌਰ ‘ਤੇ ਹਮਲਾ ਕਰ ਉਸਨੂੰ ਬੁਰੀ ਤਰਾਂ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਇੱਕ 14 ਸਾਲਾ ਲੜਕੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਜਿਸ ਨੂੰ ਮੰਗਲਵਾਰ ਦੁਪਹਿਰ ਨੌਰਥ ਸ਼ੋਰ ਜ਼ਿਲ੍ਹਾ ਅਦਾਲਤ ਵਿੱਚ ਯੁਵਾ ਅਦਾਲਤ ਦੀ ਕਾਰਵਾਈ ਦੌਰਾਨ ਜੱਜ ਕਲੇਰ ਬੈਨੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਮੈਕਡੋਨਲਡ ਦੇ ਗਲੇਨਫੀਲਡ ਨੇੜੇ ਸ਼ਨੀਵਾਰ ਨੂੰ ਹੋਈ ਕਥਿਤ ਘਟਨਾ ਤੋਂ ਬਾਅਦ ਛੋਟੀ ਬੱਚੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਫਿਲਹਾਲ ਉਹ ਹੁਣ ਘਰ ਵਿੱਚ ਠੀਕ ਹੋ ਰਹੀ ਹੈ। ਹਿਰਾਸਤ ‘ਚ ਲਈ ਗਈ ਕਿਸ਼ੋਰ ‘ਤੇ ਜ਼ਖਮੀ ਕਰਨ ਦੇ ਇਰਾਦੇ ਨਾਲ ਹਮਲਾ ਕਰਨ ਦਾ ਦੋਸ਼ ਹੈ।