ਕਾਂਗੋ ‘ਚ ਇੱਕ ਚਰਚ ‘ਤੇ ਅੱਤਵਾਦੀ ਹਮਲਾ ਹੋਇਆ। ਇਸ ਹਮਲੇ ‘ਚ ਕਰੀਬ 14 ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਸਥਾਨਕ ਅਧਿਕਾਰੀ ਅਤੇ ਸਿਵਲ ਸੁਸਾਇਟੀ ਦੇ ਨੇਤਾ ਨੇ ਸੋਮਵਾਰ ਨੂੰ ਦੱਸਿਆ ਕਿ ਪੂਰਬੀ ਕਾਂਗੋ ਦੇ ਇਟੂਰੀ ਸੂਬੇ ਵਿੱਚ ਇੱਕ ਚਰਚ ਵਿੱਚ ਪ੍ਰਾਰਥਨਾ ਕਰ ਰਹੇ ਉਪਾਸਕਾਂ ‘ਤੇ ਐਤਵਾਰ ਨੂੰ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਘੱਟੋ-ਘੱਟ 14 ਲੋਕ ਮਾਰੇ ਗਏ।
ਡਜੂਗੂ ਖੇਤਰ ਦੇ ਪ੍ਰਸ਼ਾਸਕ ਰੂਪਿਨ ਮਾਪੇਲਾ ਅਤੇ ਸਿਵਲ ਸੁਸਾਇਟੀ ਦੇ ਨੇਤਾ ਡਿਯੂਡੋਨ ਲੋਸਾ ਨੇ ਰਾਇਟਰਜ਼ ਨੂੰ ਦੱਸਿਆ ਕਿ ਕੋਆਪਰੇਟਿਵ ਫਾਰ ਡਿਵੈਲਪਮੈਂਟ ਆਫ ਕਾਂਗੋ (ਕੋਡੇਕੋ) ਸਮੂਹ ਹਮਲੇ ਪਿੱਛੇ ਸੀ। ਹਾਲਾਂਕਿ ਇਸ ਅੱਤਵਾਦੀ ਹਮਲੇ ‘ਚ ਕਿੰਨੇ ਲੋਕ ਜ਼ਖਮੀ ਹੋਏ ਹਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ ਡਿਊਡੋਨੇ ਲੋਸਾ ਨੇ ਰਾਇਟਰਜ਼ ਨੂੰ ਦੱਸਿਆ ਕਿ ਕੋਆਪਰੇਟਿਵ ਫਾਰ ਡਿਵੈਲਪਮੈਂਟ ਆਫ ਕਾਂਗੋ (ਕੋਡੇਕੋ) ਸਮੂਹ ਅੱਤਵਾਦੀ ਹਮਲੇ ਪਿੱਛੇ ਸੀ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ 9 ਨਾਗਰਿਕ, 4 ਹਮਲਾਵਰ ਅਤੇ ਇੱਕ ਸੈਨਿਕ ਮਾਰੇ ਗਏ। ਦੱਸ ਦੇਈਏ ਕਿ ਕੋਡੇਕੋ ਗਰੁੱਪ ਦਾ ਦਾਅਵਾ ਹੈ ਕਿ ਇਹ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਦਾ ਹੈ। ਪਰ ਇਸ ਗਰੁੱਪ ਦੀ ਹੇਮਾ ਦੇ ਚਰਵਾਹਿਆਂ ਨਾਲ ਲੰਬੇ ਸਮੇਂ ਤੋਂ ਤਕਰਾਰ ਚੱਲ ਰਹੀ ਹੈ।